ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਹੋਣ ਵਾਲੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਹਨ। ਜਿੱਥੇ ਸੀਐਮ ਮਾਨ ਪੀਲੀ ਪੱਗ ਵਿੱਚ ਨਜ਼ਰ ਆ ਰਹੇ ਹਨ, ਉਥੇ ਹੀ ਉਨ੍ਹਾਂ ਦੀ ਹੋਣ ਵਾਲੀ ਪਤਨੀ ਲਾਲ ਰੰਗ ਦੀ ਪਗੜੀ ਵਿੱਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਦੱਸ ਦੇਈਏ ਕਿ ਆਨੰਦ ਕਾਰਜ ਦੀਆਂ ਰਸਮਾਂ ਮੁੱਖ ਮੰਤਰੀ ਨਿਵਾਸ ‘ਤੇ ਹੀ ਕੀਤੀਆਂ ਜਾ ਰਹੀਆਂ ਹਨ। ਵਿਆਹ ‘ਚ ਸਿਰਫ ਖਾਸ ਮਹਿਮਾਨ ਅਤੇ ਪਰਿਵਾਰਕ ਮੈਂਬਰ ਹੀ ਮੌਜੂਦ ਹਨ।
Mann sahab nu lakh lakh vadhaiyan! pic.twitter.com/vDBQiytLsE
— Raghav Chadha (@raghav_chadha) July 7, 2022
ਸੀਐਮ ਮਾਨ ਦੀ ਆਨੰਦ ਕਾਰਜ ਦੀ ਤਸਵੀਰ ‘ਆਪ’ ਸੁਪਰੀਮੋ ਰਾਘਵ ਚੱਢਾ ਵੱਲੋਂ ਸ਼ੇਅਰ ਕੀਤੀ ਗਈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸੰਸਦ ਮੈਂਬਰ ਰਾਘਵ ਚੱਢਾ ਵੀ ਉਨ੍ਹਾਂ ਨਾਲ ਨਜ਼ਰ ਆ ਰਹੇ ਹਨ। ਸੀਐਮ ਮਾਨ ਦੇ ਚਿਹਰੇ ‘ਤੇ ਵੀ ਵਿਆਹ ਦੀ ਪੂਰੀ ਖੁਸ਼ੀ ਝਲਕ ਰਹੀ ਹੈ। ਰਾਘਵ ਚੱਢਾ ਨੇ ਇਹ ਤਸਵੀਰ ਆਪਣੇ ਟਵਿਟਰ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਲਿਖਿਆ, ‘ਮਾਨ ਸਾਹਬ ਨੂੰ ਲੱਖ-ਲੱਖ ਵਧਾਈਆਂ। ਤੁਹਾਨੂੰ ਦੱਸ ਦੇਈਏ ਕਿ ਸੀਐਮ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਦਾ ਵਿਆਹ ਘਰ ਵਿੱਚ ਹੀ ਹੋਵੇਗਾ। ਇਸ ਵਿੱਚ ਸਿਰਫ਼ ਵਿਸ਼ੇਸ਼ ਮਹਿਮਾਨ ਹੀ ਸ਼ਾਮਲ ਹੋਣਗੇ।