ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰੇ ਛੋਲਿਆਂ ਅਤੇ ਕਣਕ ਦੀ ਅਗੇਤੀ ਫ਼ਸਲ ਲਈ ਐਮਐਸਪੀ ਦੇ ਤਾਜ਼ਾ ਐਲਾਨ ਤੋਂ ਖੁਸ਼ ਹੋ ਕੇ ਪੰਜਾਬ ਦੇ ਕਿਸਾਨ ਗਰਮੀਆਂ ਵਿੱਚ ਮੂੰਗੀ ਦੀ ਕਾਸ਼ਤ ਕਰ ਰਹੇ ਹਨ। ਇਸ ਦੌਰਾਨ ਸੀਐਮ ਮਾਨ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਟਵੀਟ ਕਰਕੇ ਕਿਹਾ ਕਿ ਇਸ ਸਾਲ ਪੰਜਾਬ ‘ਚ 4 ਲੱਖ ਕੁਇੰਟਲ ਮੂੰਗੀ ਦੀ ਪੈਦਾਵਾਰ ਹੋਵੇਗੀ। ਇਹ ਸਭ ਕਿਸਾਨ ਭਰਾਵਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ, ਅੱਜ ਤੱਕ ਕਿਸੇ ਵੀ ਸਰਕਾਰ ਨੇ ਉਨ੍ਹਾਂ ਨੂੰ ਫ਼ਸਲ ਦਾ ਕੋਈ ਵਿਕਲਪ ਨਹੀਂ ਦਿੱਤਾ। ਅਸੀਂ ਮੂੰਗੀ ‘ਤੇ ਘੱਟੋ-ਘੱਟ ਸਮਰਥਨ ਮੁੱਲ ਦਿੱਤਾ ਤਾਂ ਜੋ ਫ਼ਸਲੀ ਵਿਭਿੰਨਤਾ ਦੇ ਨਾਲ-ਨਾਲ ਪੰਜਾਬ ਅਤੇ ਸਾਡਾ ਪਾਣੀ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾਇਆ ਜਾ ਸਕੇ।
ਪੰਜਾਬ ਇਸ ਸਾਲ ਕਰੇਗਾ 4 ਲੱਖ ਕੁਇੰਟਲ ਮੂੰਗੀ ਦੀ ਪੈਦਾਵਾਰ!
ਇਹ ਸਭ ਕਿਸਾਨ ਵੀਰਾਂ ਦੀ ਮਿਹਨਤ ਦਾ ਫ਼ਲ ਹੈ, ਅੱਜ ਤੱਕ ਕਿਸਾਨਾਂ ਨੂੰ ਕਿਸੇ ਸਰਕਾਰ ਨੇ ਫ਼ਸਲੀ ਬਦਲ ਦਿੱਤਾ ਹੀ ਨਹੀਂ…ਅਸੀਂ ਮੂੰਗੀ ‘ਤੇ MSP ਦਿੱਤੀ ਤਾਂ ਜੋ ਫ਼ਸਲੀ ਬਦਲ ਨਾਲ ਪੰਜਾਬ ਅਤੇ ਸਾਡਾ ਪਾਣੀ ਦੋਨੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਣhttps://t.co/BlPGlITbbw
— Bhagwant Mann (@BhagwantMann) May 14, 2022