ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਮੀਰੀ ਪੀਰੀ ਦਿਵਸ ਦੀ ਵਧਾਈ ਦਿੱਤੀ ਹੈ। ਇਸ ਮੌਕੇ ਉਨ੍ਹਾਂ ਟਵੀਟ ਕਰਕੇ ਲਿਖਿਆ ਕਿ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਅਤੇ ਪੀਰੀ ਦੀ ਜੋ ਵਿਲੱਖਣ ਪਛਾਣ ਸਮੁੱਚੇ ਦੇਸ਼ ਨੂੰ ਦਿੱਤੀ ਹੈ, ਉਹ ਭਗਤੀ ਅਤੇ ਸ਼ਕਤੀ ਦਾ ਸੰਦੇਸ਼ ਦਿੰਦੀ ਹੈ। ਗੁਰੂ ਸਾਹਿਬ ਦੁਆਰਾ ਪਹਿਨੀਆਂ ਗਈਆਂ ਦੋ ਤਲਵਾਰਾਂ ਸਿੱਖ ਸੰਤ ਅਤੇ ਸਿਪਾਹੀ ਦੀ ਸਾਂਝੀ ਤਸਵੀਰ ਦਾ ਪ੍ਰਤੀਕ ਹਨ। ਮੀਰੀ-ਪੀਰੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।
ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਮੁੱਚੀ ਕੌਮ ਨੂੰ ਬਖ਼ਸ਼ੀ ਵਿਲੱਖਣ ਪਹਿਚਾਣ ਮੀਰੀ ਤੇ ਪੀਰੀ, ਭਗਤੀ ਅਤੇ ਸ਼ਕਤੀ ਦਾ ਸੁਨੇਹਾ ਦਿੰਦੀਆਂ ਗੁਰੂ ਸਾਹਿਬ ਵੱਲੋਂ ਧਾਰਨ ਕੀਤੀਆਂ ਦੋ ਤਲਵਾਰਾਂ ਹਰ ਸਿੱਖ ਦੇ ਸੰਤ ਅਤੇ ਸਿਪਾਹੀ ਦੇ ਸਾਂਝੇ ਸਰੂਪ ਦਾ ਪ੍ਰਤੀਕ ਹਨ। ਮੀਰੀ-ਪੀਰੀ ਦਿਵਸ ਮੌਕੇ ਸਮੂਹ ਸੰਗਤਾਂ ਨੂੰ ਵਧਾਈਆਂ। pic.twitter.com/Xw7WZdgG0r
— Bhagwant Mann (@BhagwantMann) July 9, 2022