ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵਿੱਟਰ ‘ਤੇ ਬੁੱਧ ਪੂਰਨਿਮਾ ਦਿਵਸ ਮੌਕੇ ‘ਤੇ ਜਨਤਾ ਨੂੰ ਵਧਾਈਆਂ ਦਿੱਤੀਆਂ ਹਨ। ਆਪਣੇ ਟਵੀਟ ਵਿੱਚ, ਉਨ੍ਹਾਂ ਕਿਹਾ, “ਬੁੱਧ ਪੂਰਨਿਮਾ ਦੇ ਪਵਿੱਤਰ ਮੌਕੇ ‘ਤੇ ਆਪ ਸਭ ਨੂੰ ਸ਼ੁਭਕਾਮਨਾਵਾਂ! ਮਹਾਤਮਾ ਬੁੱਧ ਜੀ ਦੀਆਂ ਪਿਆਰ, ਅਹਿੰਸਾ ਅਤੇ ਸੱਚ ਦੇ ਰਾਹ ‘ਤੇ ਚੱਲਣ ਵਾਲੀਆਂ ਸਿੱਖਿਆਵਾਂ ਸਦਾ ਸਾਨੂੰ ਪ੍ਰੇਰਦੀਆਂ ਰਹਿਣਗੀਆਂ।
ਬੁੱਧ ਪੂਰਨਿਮਾ ਦੇ ਪਵਿੱਤਰ ਮੌਕੇ ‘ਤੇ ਆਪ ਸਭ ਨੂੰ ਸ਼ੁਭਕਾਮਨਾਵਾਂ!
ਮਹਾਤਮਾ ਬੁੱਧ ਜੀ ਦੀਆਂ ਪਿਆਰ, ਅਹਿੰਸਾ ਅਤੇ ਸੱਚ ਦੇ ਰਾਹ ‘ਤੇ ਚੱਲਣ ਵਾਲੀਆਂ ਸਿੱਖਿਆਵਾਂ ਸਦਾ ਸਾਨੂੰ ਪ੍ਰੇਰਦੀਆਂ ਰਹਿਣਗੀਆਂ। pic.twitter.com/MBEBMfzj0k
— Bhagwant Mann (@BhagwantMann) May 16, 2022
ਇਸਦੇ ਨਾਲ ਹੀ ਦੱਸ ਦੇਈਏ ਕਿ ਪੰਜਾਬ ‘ਚ ਮਾਨ ਸਰਕਾਰ ਨੂੰ ਸੱਤਾ ‘ਚ ਆਏ 2 ਮਹੀਨੇ ਹੋ ਗਏ ਹਨ। ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਰਾਜਸ਼ਾਹੀ ਨੂੰ ਖਤਮ ਕਰਕੇ ਲੋਕਤੰਤਰ ਵੱਲ ਇੱਕ ਹੋਰ ਕਦਮ ਚੁੱਕਿਆ ਹੈ। ਦਰਅਸਲ ਅੱਜ ਸੀਐਮ ਭਗਵੰਤ ਮਾਨ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ। ਇਸ ਸਬੰਧੀ ਚੰਡੀਗੜ੍ਹ ਵਿੱਚ ਜਨਤਾ ਦਰਬਾਰ ਕਰਵਾਇਆ ਜਾਵੇਗਾ। ਜਿਸ ਵਿੱਚ ਮੁੱਖ ਮੰਤਰੀ ਜਨਤਕ ਸੁਣਵਾਈ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਲੋਕ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਸੀਐਮ ਮਾਨ ਨੂੰ ਅਰਜ਼ੀਆਂ ਭੇਜ ਰਹੇ ਸਨ। ਅਜਿਹੇ ਵਿੱਚ ਅੱਜ ਸੀਐਮ ਵੱਲੋਂ ਪੰਜਾਬ ਦਰਬਾਰ ਲਗਾਇਆ ਜਾ ਰਿਹਾ ਹੈ। ਇਸ ‘ਚ ਉਹ ਮੌਕੇ ‘ਤੇ ਹੀ ਫੈਸਲਾ ਵੀ ਸੁਣਾ ਸਕਦਾ ਹੈ। ਇਸ ਸਬੰਧੀ ਸਰਕਾਰ ਦੇ ਸਾਰੇ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਹਾਜ਼ਰ ਰਹਿਣ ਦੇ ਆਦੇਸ਼ ਦਿੱਤੇ ਗਏ ਹਨ।
ਅੱਜ 11 ਵਜੇ ਤੋਂ ਪੰਜਾਬ ਭਵਨ ਚੰਡੀਗੜ੍ਹ ਵਿੱਚ “ ਲੋਕ ਮਿਲਣੀ “ ਤਹਿਤ ਪੰਜਾਬ ਦੇ ਲੋਕਾਂ ਨਾਲ ਸਿੱਧਾ ਰਾਬਤਾ ਹੋਵੇਗਾ ਅਤੇ ਮਸਲੇ ਸੁਣੇ ਜਾਣਗੇ…ਭਵਿੱਖ ਵਿੱਚ ਲੋਕ ਮਿਲਣੀ ਦੇ ਪ੍ਰੋਗਰਾਮ ਜਾਰੀ ਰਹਿਣਗੇ…
— Bhagwant Mann (@BhagwantMann) May 16, 2022