Friday, November 15, 2024
HomePunjabCM ਮਾਨ ਨੂੰ ਵਿਆਹ ਦੀ ਵਧਾਈ ਦਿੰਦੇ ਹੋਏ ਬੋਲੇ ਦਲਜੀਤ ਚੀਮਾ- ਦਿੱਲੀ...

CM ਮਾਨ ਨੂੰ ਵਿਆਹ ਦੀ ਵਧਾਈ ਦਿੰਦੇ ਹੋਏ ਬੋਲੇ ਦਲਜੀਤ ਚੀਮਾ- ਦਿੱਲੀ ਮਾਡਲ ਦਾ ਵਾਅਦਾ ਕਰਕੇ ਲਾਗੂ ਇਮਰਾਨ ਵਾਲਾ ਲਾਹੌਰ ਮਾਡਲ ਕਰਤਾ…

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਅੱਜ ਦੂਜੀ ਵਾਰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਸੀਐਮ ਮਾਨ ਡਾ: ਗੁਰਪ੍ਰੀਤ ਕੌਰ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਦੇ ਘਰ ਵੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਜਿੱਥੇ ਸਾਰੇ ਆਗੂ ਸੀ.ਐਮ ਮਾਨ ਦੇ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ, ਉੱਥੇ ਹੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਚੀਮਾ ਨੇ ਟਵੀਟ ਕਰ ਤੰਜ ਕੱਸਦੇ ਹੋਏ ਨਜ਼ਰ ਆਏ।


ਉਨ੍ਹਾਂ ਟਵੀਟ ਕੀਤਾ ਅਤੇ ਲਿਖਿਆ,ਅੱਜ ਮੇਰੇ ਯਾਰ ਦੀ ਸ਼ਾਦੀ ਹੈ …….ਸੁਭਾਗ ਜੋੜੀ ਤੇ ਸਮੂਹ ਪੰਜਾਬੀਆਂ ਨੂੰ ਲੱਖ-ਲੱਖ ਵਧਾਈਆਂ। ਪਰਮਾਤਮਾ ਸਿਰ ‘ਤੇ ਮਿਹਰ ਭਰਿਆ ਹੱਥ ਰੱਖਣ। ਖੁਸ਼ੀਆਂ ਮਾਣੋ। ਪਰ ਨਿੱਕਾ ਜਿਹਾ ਗਿਲਾ ਜ਼ਰੂਰ ਹੈ ਕਿ ਇੱਕ ਤਾਂ ਸਾਨੂੰ ਸੱਦਿਆ ਨਹੀਂ ਤੇ ਦੂਜਾ ਵਾਅਦਾ ਦਿੱਲੀ ਮਾਡਲ ਦਾ ਕਰਕੇ ਲਾਗੂ ਇਮਰਾਨ ਵਾਲਾ ਲਾਹੌਰ ਮਾਡਲ ਕਰਤਾ 🤣🤣. ਠੋਕੋ ਤਾਲ਼ੀ 👏👏👏👏👏

RELATED ARTICLES

LEAVE A REPLY

Please enter your comment!
Please enter your name here

Most Popular

Recent Comments