ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰੀ ਨੌਕਰੀਆਂ ਲਈ ਯੋਗਤਾ ਟੈਸਟ ਵਿੱਚ ਮਾਂ ਬੋਲੀ ਪੰਜਾਬੀ ਨੂੰ ਲਾਜ਼ਮੀ ਕਰ ਦਿੱਤਾ ਹੈ। ਉਮੀਦਵਾਰਾਂ ਨੇ ਭਰਤੀ ਪ੍ਰੀਖਿਆ ਤੋਂ ਇਲਾਵਾ ਪੰਜਾਬੀ ਐਪਟੀਟਿਊਡ ਟੈਸਟ ਵਿੱਚ ਘੱਟੋ-ਘੱਟ 50% ਅੰਕ ਪ੍ਰਾਪਤ ਕੀਤੇ ਹੋਣੇ ਚਾਹੀਦੇ ਹਨ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਸਾਡੀ ਮਾਂ ਬੋਲੀ ਪੰਜਾਬੀ ਹੀ ਪੂਰੀ ਦੁਨੀਆ ਵਿੱਚ ਸਾਡੀ ਪਛਾਣ ਹੈ। ਸਾਡੀ ਸਰਕਾਰ ਦਾ ਟੀਚਾ ਪੰਜਾਬੀ ਨੂੰ ਹਰ ਪੱਖ ਤੋਂ ਉਤਸ਼ਾਹਿਤ ਕਰਨਾ ਹੈ।
ਪੰਜਾਬ ਪੰਜਾਬੀਅਤ ਪਹਿਲਾਂ!
ਸਰਕਾਰੀ ਨੌਕਰੀਆਂ ਲਈ ਯੋਗਤਾ ਟੈਸਟ ‘ਚ ਮਾਂ ਬੋਲੀ ਪੰਜਾਬੀ ਨੂੰ ਲਾਜ਼ਮੀ ਕੀਤਾ ਹੈ…ਟੈਸਟ ‘ਚ ਘੱਟੋ-ਘੱਟ 50% ਅੰਕ ਲਾਜ਼ਮੀ ਹੋਣਗੇ।
ਮਾਂ-ਬੋਲੀ ਪੰਜਾਬੀ ਪੂਰੀ ਦੁਨੀਆ ‘ਚ ਸਾਡੀ ਪਹਿਚਾਣ ਹੈ…ਪੰਜਾਬੀ ਨੂੰ ਹਰ ਪੱਖੋਂ ਪ੍ਰਫੁੱਲਿਤ ਕਰਨਾ ਸਾਡੀ ਸਰਕਾਰ ਦਾ ਉਦੇਸ਼ ਹੈ
— Bhagwant Mann (@BhagwantMann) May 25, 2022