Nation Post

CM ਮਾਨ ਦਾ ‘ਅਗਨੀਵੀਰ ਭਰਤੀ ਰੈਲੀ’ ਲਈ ਸਖ਼ਤ ਹੁਕਮ, DC ਸਮੇਤ ਸਾਰੇ ਅਧਿਕਾਰੀ ਦੇਣ ਪੂਰਾ ਸਹਿਯੋਗ

cm mann

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਸਮੂਹ ਜ਼ਿਲ੍ਹਾ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਫੌਜ ਵਿੱਚ ਨਵੇਂ ਭਰਤੀ ਹੋਣ ਲਈ ਹੋਰਨਾਂ ਰਾਜਾਂ ਵਿੱਚ ਕਰਵਾਈ ਜਾ ਰਹੀ ‘ਅਗਨੀਵੀਰ ਭਰਤੀ ਰੈਲੀ’ ਲਈ ਪੰਜਾਬ ਵਿੱਚ ਪੂਰਨ ਸਹਿਯੋਗ ਦਿੱਤਾ ਜਾਵੇ ਤਾਂ ਜੋ ਸੂਬੇ ਦੇ ਚਾਹਵਾਨ ਨੌਜਵਾਨਾਂ ਲਈ ਮਾਹੌਲ ਸੁਖਾਲਾ ਬਣਾਇਆ ਜਾ ਸਕੇ।


ਦੱਸ ਦਈਏ ਕਿ ਭਾਰਤੀ ਫੌਜ ਵੱਲੋਂ ਕਿਹਾ ਗਿਆ ਸੀ ਕਿ ਪੰਜਾਬ ‘ਚ ‘ਅਗਨੀਵੀਰ ਭਰਤੀ ਰੈਲੀ’ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸਹਿਯੋਗ ਨਹੀਂ ਮਿਲ ਰਿਹਾ ਹੈ। ਜਿਸ ਲਈ ਉਹ ਜਾਂ ਤਾਂ ਇਨ੍ਹਾਂ ਰੈਲੀਆਂ ਨੂੰ ਮੁਲਤਵੀ ਕਰ ਦੇਣਗੇ ਜਾਂ ਕਿਸੇ ਹੋਰ ਨਾਲ ਲੱਗਦੇ ਸੂਬੇ ਵਿੱਚ ਇਨ੍ਹਾਂ ਦਾ ਪ੍ਰਬੰਧ ਕਰਵਾਉਣਗੇ। ਫੌਜ ਦੇ ਇਸ ਬਿਆਨ ਤੋਂ ਬਾਅਦ ਸੀ.ਐਮ ਮਾਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਪਰੋਕਤ ਹੁਕਮ ਜਾਰੀ ਕੀਤੇ ਹਨ।

Exit mobile version