ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਲਕੇ 20 ਜਨਵਰੀ ਨੂੰ ਅਬੋਹਰ ਦੀ ਅਨਾਜ ਮੰਡੀ ਪਹੁੰਚਣਗੇ। ਮੁੱਖ ਮੰਤਰੀ 2020 ਵਿੱਚ ਬਾਰਸ਼ਾਂ ਕਾਰਨ ਹੜ੍ਹਾਂ ਵਰਗੀ ਸਥਿਤੀ ਕਾਰਨ ਤਬਾਹ ਹੋਏ ਘਰਾਂ ਅਤੇ ਫਸਲਾਂ ਦੇ ਹੋਏ ਨੁਕਸਾਨ ਲਈ ਸਰਕਾਰ ਵੱਲੋਂ ਜਾਰੀ 25 ਕਰੋੜ ਰੁਪਏ ਦੀ ਰਾਸ਼ੀ ਦੇ ਚੈੱਕ ਵੰਡਣ ਲਈ ਵਿਧਾਨ ਸਭਾ ਹਲਕਾ ਬੱਲੂਆਣਾ ਵਿੱਚ ਨਿੱਜੀ ਤੌਰ ’ਤੇ ਪਹੁੰਚ ਰਹੇ ਹਨ। ਪ੍ਰਸ਼ਾਸਨ ਭਲਕੇ ਹੋਣ ਵਾਲੇ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡ ਸਮਾਰੋਹ ਦੀਆਂ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ।
CM ਮਾਨ ਅਬੋਹਰ ਦੀ ਅਨਾਜ ਮੰਡੀ ਦਾ ਕਰਨਗੇ ਦੌਰਾ, ਮੁਆਵਜ਼ੇ ਦੀ ਰਾਸ਼ੀ ਦੇ ਵੰਡਣਗੇ ਚੈੱਕ

Cm mann