ਚੰਡੀਗੜ੍ਹ: ਬੀਤੇ ਦਿਨ ਸਹਿਕਾਰਤਾ ਮੰਤਰੀ ਹਰਪਾਲ ਚੀਮਾ ਨੇ ਡੇਅਰੀ ਕਿਸਾਨਾਂ ਲਈ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਡੇਅਰੀ ਉਤਪਾਦਕਾਂ ਦੀ ਆਰਥਿਕ ਹਾਲਤ ਨੂੰ ਧਿਆਨ ਵਿੱਚ ਰੱਖਦਿਆਂ ਦੁੱਧ ਦੇ ਖਰੀਦ ਮੁੱਲ ਵਿੱਚ 55 ਰੁਪਏ ਦਾ ਵਾਧਾ ਕੀਤਾ ਹੈ। ਹਰਪਾਲ ਚੀਮਾ ਵੱਲੋਂ ਕੀਤੇ ਗਏ ਇਸ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਸਹਿਕਾਰਤਾ ਮੰਤਰੀ ਹਰਪਾਲ ਚੀਮਾ ਅਤੇ ਭਗਵੰਤ ਮਾਨ ਵੱਲੋਂ ਡੇਅਰੀ ਫਾਰਮਰਾਂ ਲਈ ਇਹ ਇਤਿਹਾਸਕ ਫੈਸਲਾ ਹੈ। 55 ਪ੍ਰਤੀ ਕਿਲੋ ਫੈਟ ਦਾ ਵਾਧਾ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੈ। ਇਸ ਦਾ ਲਾਭ ਡੇਅਰੀ ਕਿਸਾਨਾਂ ਨੂੰ ਹੋਵੇਗਾ ਪਰ ਆਮ ਆਦਮੀ ‘ਤੇ ਬੋਝ ਨਹੀਂ ਪਵੇਗਾ। ਲੋਕਾਂ ਦੀ ਸਰਕਾਰ ਲੋਕਾਂ ਲਈ !!
ਡੇਅਰੀ ਕਿਸਾਨਾਂ ਲਈ ਸਹਿਕਾਰਤਾ ਮੰਤਰੀ @HarpalCheemaMLA ਜੀ ਤੇ @BhagwantMann ਜੀ ਦੀ ਸਰਕਾਰ ਦਾ ਇਤਿਹਾਸਕ ਫੈਸਲਾ। 55 Rs ਪ੍ਰਤੀ ਕਿਲੋ ਫ਼ੈਟ ਦਾ ਵਾਧਾ ਹੈ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੈ। ਇਸਦਾ ਡੇਅਰੀ ਕਿਸਾਨਾਂ ਨੂੰ ਤਾਂ ਫਾਇਦਾ ਹੋਵੇਗਾ ਪਰ ਆਮ ਲੋਕਾਂ ਤੇ ਕੋਈ ਬੋਝ ਨਹੀਂ ਪਵੇਗਾ। ਲੋਕਾਂ ਦੀ ਸਰਕਾਰ ਲੋਕਾਂ ਵਾਸਤੇ!! @AAPPunjab pic.twitter.com/mcKDwYwDTw
— Neel Garg (@GargNeel) May 25, 2022