ਮੋਹਾਲੀ: ਮੋਹਾਲੀ ਬਾਰਡਰ ‘ਤੇ ਸਖਤ ਸਟੈਂਡ ਲੈਣ ਵਾਲੇ ਕਿਸਾਨਾਂ ਨੂੰ ਸਰਕਾਰ ਨੇ ਮੀਟਿੰਗ ਲਈ ਬੁਲਾਇਆ ਹੈ। ਦੁਪਹਿਰ 12 ਵਜੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਹੋਵੇਗੀ। ਇਸ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸੁਖਪਾਲ ਸਿੰਘ ਖਹਿਰਾ ਨੇ ਭਗਵੰਤ ਮਾਨ ਨੂੰ ਟਵੀਟ ਕਰਕੇ ਕਿਹਾ ਕਿ ਪਿਆਰੇ ਭਗਵੰਤ ਮਾਨ ਕਿਰਪਾ ਕਰਕੇ ਬੇਜ਼ਮੀਨੇ ਅਤੇ ਸੀਮਾਂਤ ਕਿਸਾਨਾਂ ਦਾ ਇਹ ਵਿਰੋਧ ਦੇਖੋ, ਜੋ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਆਪਣੀ 576 ਏਕੜ ਜ਼ਮੀਨ ‘ਤੇ ਕਬਜ਼ੇ ਦੇ ਖਿਲਾਫ ਹਨ। ਕਿਰਪਾ ਕਰਕੇ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਸੂਝਵਾਨ ਅਤੇ ਦਿਆਲੂ ਬਣੋ।
Dear @BhagwantMann plz watch this protest of V. Arno (Shutrana) landless & marginal farmers against usurping their 576 acres land they have been tilling since independence. Please be judicious & kind to their demands-khaira @Tractor2twitr pic.twitter.com/8JRIA9dNDH
— Sukhpal Singh Khaira (@SukhpalKhaira) May 18, 2022