ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਮਤਲੌਡਾ ਪਿੰਡ ਉਰਲਾਣਾ ਕਲਾਂ ਵਿੱਚ ਇੱਕ ਬਾਬੇ ਨੇ ਸਹੁਰੇ ਅਤੇ ਨੂੰਹ ਜੋ ਖੇਤਾਂ ਵਿੱਚ ਕੰਮ ਕਰ ਰਹੇ ਸੀ ਉੰਨਾ ਨੂੰ ਫਸਾ ਲਿਆ। ਇਸ ਤੋਂ ਬਾਅਦ ਉਸ ਨੇ ਸਹੁਰੇ ਨੂੰ ਕਿਸੇ ਕੰਮ ‘ਚ ਲਗਾ ਦਿੱਤਾ ਅਤੇ ਨੂੰਹ ਨੂੰ ਸੰਮੋਹਿਤ ਕਰਕੇ ਉਸ ਤੋਂ ਸੋਨੇ ਦੇ ਗਹਿਣੇ ਲਾਹ ਲਏ।
ਗਹਿਣੇ ਉਤਾਰਵਾਉਣ ਤੋਂ ਬਾਅਦ ਬਾਬੇ ਨੇ ਔਰਤ ਨੂੰ ਸੰਮੋਹਿਤ ਕਰ ਦਿੱਤਾ। ਕੁਝ ਸਮੇਂ ਬਾਅਦ ਜਦੋਂ ਔਰਤ ਹੋਸ਼ ‘ਚ ਆਈ ਤਾਂ ਦੇਖਿਆ ਕਿ ਬਾਬਾ ਉਥੇ ਨਹੀਂ ਸੀ। ਬਾਬਾ ਉਸ ਨਾਲ ਠੱਗੀ ਮਾਰ ਕੇ ਸਾਰੇ ਗਹਿਣੇ ਲੈ ਕੇ ਭੱਜ ਗਿਆ। ਨੂੰਹ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਧੋਖੇਬਾਜ਼ ਬਾਬੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮਤਲੌਡਾ ਥਾਣੇ ਨੂੰ ਦਿੱਤੀ ਸ਼ਿਕਾਇਤ ਵਿੱਚ ਕ੍ਰਿਸ਼ਨਾ ਨੇ ਦੱਸਿਆ ਕਿ ਉਹ ਪਿੰਡ ਉਰਲਾਣਾ ਕਲਾਂ ਦੀ ਰਹਿਣ ਵਾਲੀ ਹੈ। ਉਹ ਅਤੇ ਉਸ ਦਾ ਸਹੁਰਾ ਰਾਮਧਾਰੀ ਖੇਤ ਗਏ ਹੋਏ ਸਨ। ਉਥੇ ਟਿਊਬਵੈੱਲ ‘ਤੇ ਇਕ ਬਾਬਾ ਆਇਆ, ਉਸ ਨੇ ਕ੍ਰਿਸ਼ਨਾ ਦਾ ਹੱਥ ਦੇਖਿਆ ਅਤੇ ਇਕ ਰੁਪਿਆ ਦੇਣ ਲਈ ਕਿਹਾ।
ਉਸ ਨੇ ਕਿਹਾ ਕਿ ਤੁਹਾਡੀ ਜ਼ਿੰਦਗੀ ਵਿਚ ਜਿੰਨੀਆਂ ਵੀ ਮੁਸੀਬਤਾਂ ਹਨ, ਉਹ ਸਭ ਦੂਰ ਹੋ ਜਾਣਗੀਆਂ। ਬੱਸ ਮੈਨੂੰ ਇੱਕ ਰੁਪਿਆ ਦੇ ਦਿਓ। ਇਸ ਤੋਂ ਬਾਅਦ ਬਾਬਾ ਨੇ ਰਾਮਧਾਰੀ ਨੂੰ ਜਾਮੁਨ ਦੇ ਦਰੱਖਤ ਦੇ 55 ਪੱਤੇ ਵੱਢਣ ਲਈ ਕਿਹਾ। ਕਰੀਬ 30 ਮਿੰਟਾਂ ਬਾਅਦ ਰਾਮਧਾਰੀ ਨੇ ਜਾਮੁਨ ਦੇ ਦਰੱਖਤ ਦੇ 55 ਪੱਤੇ ਤੋੜ ਲਏ।
ਇਸ ਤੋਂ ਬਾਅਦ ਬਾਬੇ ਨੇ ਕਿਹਾ ਕਿ ਉਹ 5-5 ਪੱਤੇ ਖੇਤ ਦੇ ਆਲੇ-ਦੁਆਲੇ ਰੱਖਣ। ਬਾਬੇ ਦੀ ਸਲਾਹ ਤੋਂ ਬਾਅਦ ਰਾਮਧਾਰੀ ਨੇ ਉਹ ਪੱਤੇ ਖੇਤ ਦੇ ਆਲੇ-ਦੁਆਲੇ ਲਗਾਉਣੇ ਸ਼ੁਰੂ ਕਰ ਦਿੱਤੇ। ਹੁਣ ਬਾਬਾ ਕ੍ਰਿਸ਼ਨਾ ਨੂੰ ਆਪਣੀਆਂ ਗੱਲਾਂ ਵਿੱਚ ਉਲਝਾਉਣ ਲੱਗਾ ਅਤੇ ਉਸ ਦੇ ਸਾਰੇ ਗਹਿਣੇ ਉਤਾਰ ਲਏ।
ਕ੍ਰਿਸ਼ਨਾ ਨੂੰ ਸੰਮੋਹਿਤ ਕਰਨ ਤੋਂ ਕੁੱਛ ਦੇਰ ਬਾਅਦ ਉਹ ਗਹਿਣੇ ਲੈ ਕੇ ਉੱਥੋਂ ਭੱਜ ਗਿਆ। ਜਦੋਂ ਕ੍ਰਿਸ਼ਨਾ ਨੂੰ ਹੋਸ਼ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਧੋਖਾ ਹੋਇਆ ਹੈ। ਬਾਬਾ ਕ੍ਰਿਸ਼ਨਾ ਕੋਲੋਂ ਅੱਧਾ ਤੋਲਾ ਕੰਨਾਂ ਦੀਆਂ ਵਾਲੀਆਂ, ਦੋ ਤੋਲੇ ਦੀਆਂ ਮੁੰਦਰੀਆਂ ਅਤੇ ਅੱਧਾ ਤੋਲਾ ਸੋਨਾ ਲੈ ਕੇ ਫਰਾਰ ਹੋ ਗਿਆ।