Saturday, November 23, 2024
HomeEducationCanada's Education Minister Liche said - 'Some schools of TDSB will not be closed'Canada ਦੇ ਸਿੱਖਿਆ ਮੰਤਰੀ ਲਿਚੇ ਨੇ ਕਿਹਾ- 'ਨਹੀਂ ਬੰਦ ਕੀਤੇ ਜਾਣਗੇ ਟੀਡੀਐਸਬੀ...

Canada ਦੇ ਸਿੱਖਿਆ ਮੰਤਰੀ ਲਿਚੇ ਨੇ ਕਿਹਾ- ‘ਨਹੀਂ ਬੰਦ ਕੀਤੇ ਜਾਣਗੇ ਟੀਡੀਐਸਬੀ ਦੇ ਕੁੱਝ ਸਕੂਲ’

 

 

ਓਨਟਾਰੀਓ (ਸਰਬ) : ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ (ਟੀਡੀਐਸਬੀ) ਦੇ ਉਸ ਪ੍ਰਸਤਾਵ ਨੂੰ ਓਨਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲਿਚੇ ਵੱਲੋਂ ਖਾਰਜ ਕਰ ਦਿੱਤਾ ਗਿਆ ਹੈ ਜਿਸ ਵਿੱਚ ਬਜਟ ਨੂੰ ਸੰਤੁਲਿਤ ਕਰਨ ਲਈ ਕੁੱਝ ਸਕੂਲਾਂ ਨੂੰ ਬੰਦ ਕਰਨ ਦੀ ਗੱਲ ਕੀਤੀ ਗਈ ਸੀ।

 

  1. ਦੱਸ ਦੇਈਏ ਕਿ ਟੀਡੀਐਸਬੀ ਨੂੰ ਬਜਟ ਸੰਤੁਲਿਤ ਕਰਨ ਲਈ ਅਗਲੇ ਸਕੂਲ ਵਰ੍ਹੇ ਲਈ 27 ਮਿਲੀਅਨ ਡਾਲਰ ਦੇ ਨੇੜੇ-ਤੇੜੇ ਦੀ ਬਚਤ ਚਾਹੀਦੀ ਹੈ ਤੇ ਇਸੇ ਲਈ ਪ੍ਰੋਵਿੰਸ ਤੋਂ ਕੁੱਝ ਸਕੂਲਾਂ ਨੂੰ ਬੰਦ ਕਰਨ ਦੀ ਇਜਾਜ਼ਤ ਮੰਗੀ ਗਈ ਸੀ। ਇੱਕ ਬਿਆਨ ਵਿੱਚ ਲਿਚੇ ਨੇ ਆਖਿਆ ਕਿ ਇਹ ਸਪਸ਼ਟ ਹੈ ਕਿ ਬੋਰਡ ਆਪਣੇ ਬਜਟ ਨੂੰ ਮੈਨੇਜ ਕਰਨ ਦੀ ਸਮਰੱਥਾ ਨਹੀਂ ਰੱਖਦਾ ਤੇ ਨਾ ਹੀ ਵਿਦਿਆਰਥੀਆਂ ਲਈ ਸੇਵਾਵਾਂ ਨੂੰ ਤਰਜੀਹ ਦੇਣ ਵੱਲ ਹੀ ਗੰਭੀਰ ਹੈ।
  2. ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਕਿਹਾ ਕਿ ਸਾਲ 2019 ਤੋਂ ਸਰਕਾਰ ਵੱਲੋਂ ਟੀਡੀਐਸਬੀ ਨੂੰ 128 ਮਿਲੀਅਨ ਡਾਲਰ ਤੋਂ ਵੱਧ ਦੇ ਫੰਡ ਮੁਹੱਈਆ ਕਰਵਾਏ ਜਾ ਚੁੱਕੇ ਹਨ ਜਿਸ ਨਾਲ ਸਾਰੇ ਵਿਦਿਆਰਥੀ ਚੰਗੀ ਤਰ੍ਹਾਂ ਮੈਨੇਜ ਹੋ ਰਹੇ ਸਨ। ਉਨ੍ਹਾਂ ਆਖਿਆ ਕਿ ਉਹ ਟੀਡੀਐਸਬੀ ਨੂੰ ਇਹੋ ਸਲਾਹ ਦੇਣੀ ਚਾਹੁਣਗੇ ਕਿ ਪਿਛਲੇ 20 ਸਾਲਾਂ ਤੋਂ ਘਾਟਿਆਂ ਦੀ ਮਾਰ ਸਹਿ ਰਹੇ ਬੋਰਡ ਨੂੰ ਵਿਦਿਆਰਥੀਆਂ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਤੇ ਗੈਰ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਲਈ ਸੇਵਾਵਾਂ ਵਿੱਚ ਕਟੌਤੀ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ।
RELATED ARTICLES

LEAVE A REPLY

Please enter your comment!
Please enter your name here

Most Popular

Recent Comments