Friday, November 15, 2024
HomeCitizenCanada: Airline food workers went on strikeਕੈਨੇਡਾ: ਹੜਤਾਲ 'ਤੇ ਗਏ ਏਅਰਲਾਈਨ ਫੂਡ ਵਰਕਰਜ਼, ਕਈ ਜਹਾਜ਼ਾਂ 'ਚ ਯਾਤਰੀਆਂ ਨਹੀਂ...

ਕੈਨੇਡਾ: ਹੜਤਾਲ ‘ਤੇ ਗਏ ਏਅਰਲਾਈਨ ਫੂਡ ਵਰਕਰਜ਼, ਕਈ ਜਹਾਜ਼ਾਂ ‘ਚ ਯਾਤਰੀਆਂ ਨਹੀਂ ਮਿਲੇਗਾ ਖਾਣਾ

 

 

ਟੋਰਾਂਟੋ (ਸਰਬ): ਏਅਰਲਾਈਨ ਫੂਡ ਵਰਕਰਜ਼ ਦੀ ਨੁਮਾਇੰਦਗੀ ਕਰਨ ਵਾਲੀ ਏਅਰਲਾਈਨ ਕੇਟਰਿੰਗ ਕੰਪਨੀ ਗੇਟ ਗੌਰਮੇ ਨਾਲ ਗੱਲਬਾਤ ਬਿਲਕੁਲ ਟੁੱਟ ਗਈ ਹੈ ਤੇ ਹੜਤਾਲ ਨੂੰ ਰੋਕਿਆ ਨਹੀਂ ਜਾ ਸਕਦਾ। ਟੀਮਸਟਰਜ਼ ਲੋਕਲ ਯੂਨੀਅਨ 647 ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਟੋਰਾਂਟੋ ਪੀਅਰਸਨ ਏਅਰਪੋਰਟ ਦੇ ਬਾਹਰ ਆਪਰੇਟ ਕਰਨ ਵਾਲੇ ਕੰਪਨੀ ਦੇ 800 ਵਰਕਰਾਂ ਵਿੱਚ 99 ਫੀ ਸਦੀ ਨੇ ਹੜਤਾਲ ਕਰਨ ਦੇ ਪੱਖ ਵਿੱਚ ਵੋਟ ਪਾਈ ਹੈ। ਇਹ ਵਰਕਰਜ਼ ਕੁਕਿੰਗ, ਪੈਕਿੰਗ ਤੇ ਮੀਲ ਡਲਿਵਰ ਕਰਨ, ਸਨੈਕਸ, ਬੈਵਰੇਜਿਜ਼ ਤੇ ਜਹਾਜ਼ ਦੇ ਅੰਦਰਲੀਆਂ ਸਰਵਿਸਿਜ਼ ਲਈ ਜਹਾਜ਼ ਵਿੱਚ ਹੋਰ ਸਪਲਾਈਜ਼ ਪਹੁੰਚਾਉਣ ਦਾ ਕੰਮ ਕਰਦੇ ਹਨ।

 

 

  1. ਪਬਲਿਕ ਅਫੇਅਰਜ਼ ਦੇ ਡਾਇਰੈਕਟਰ ਕ੍ਰਿਸਟੋਫਰ ਮੈਨੇਟ ਨੇ ਕਿਹਾ ਕਿ ਕੰਪਨੀ ਨੇ ਉਨ੍ਹਾਂ ਨੂੰ ਫਾਈਨਲ ਆਫਰ ਦਿੱਤੀ ਸੀ ਕਿ ਮੈਂਬਰਸਿ਼ਪ ਸੋਮਵਾਰ ਨੂੰ ਵੋਟ ਕਰੇਗੀ। ਉਨ੍ਹਾਂ ਆਖਿਆ ਕਿ ਇਸ ਆਫਰ ਨਾਲ ਵੀ ਉਨ੍ਹਾਂ ਦੀ ਭੱਤਿਆਂ ਵਾਲੀ ਚਿੰਤਾ ਨਹੀਂ ਮੁੱਕੀ ਤੇ ਉਨ੍ਹਾਂ ਨੂੰ ਪੂਰੀ ਸੰਭਾਵਨਾ ਹੈ ਕਿ ਇਸ ਨੂੰ ਰੱਦ ਕਰ ਦਿੱਤਾ ਜਾਵੇਗਾ। ਵੋਟਿੰਗ ਰਾਤੀਂ 10:00 ਵਜੇ ਖ਼ਤਮ ਹੋਈ ਤੇ ਜੇ ਇਸ ਨੂੰ ਰੱਦ ਕੀਤਾ ਜਾਂਦਾ ਹੈ ਤਾਂ ਵਰਕਰਜ਼ ਮੰਗਲਵਾਰ ਤੜ੍ਹਕੇ 12:01 ਉੱਤੇ ਹੜਤਾਲ ਉੱਤੇ ਚਲੇ ਜਾਣਗੇ। ਯੂਨੀਅਨ ਦਾ ਕਹਿਣਾ ਹੈ ਕਿ ਗੇਲ ਗੌਰਮੇ ਵਰਕਰਜ਼ ਨੂੰ ਟੋਰਾਂਟੋ ਵਿੱਚ ਇੰਡਸਟਰੀ ਦੇ ਮਿਆਰਾਂ ਤੋਂ ਕਾਫੀ ਘੱਟ ਅਦਾਇਗੀ ਕੀਤੀ ਜਾਂਦੀ ਹੈ, ਜੋ ਕਿ 17·69 ਡਾਲਰ ਤੋਂ 20 ਡਾਲਰ ਦਰਮਿਆਨ ਪ੍ਰਤੀ ਘੰਟਾ ਹੈ ਤੇ ਉਹ ਇਸ ਪਾੜੇ ਨੂੰ ਖ਼ਤਮ ਕਰਨਾ ਚਾਹੁੰਦੇ ਹਨ।
  2. ਮੌਨੇਟ ਨੇ ਅੱਗੇ ਕਿਹਾ ਕਿ ਇਸ ਹੜਤਾਲ ਦਾ ਸੱਭ ਤੋਂ ਵੱਧ ਮਾੜਾ ਅਸਰ ਏਅਰ ਕੈਨੇਡਾ ਉੱਤੇ ਪਵੇਗਾ ਤੇ ਸਾਨੂੰ ਲੱਗਦਾ ਹੈ ਕਿ ਪੀਅਰਸਨ ਤੋਂ ਉਡਾਨ ਭਰਨ ਵਾਲੀਆਂ ਬਹੁਤ ਸਾਰੀਆਂ ਫਲਾਈਟਸ ਬਹੁਤ ਮਾਮੂਲੀ ਜਾਂ ਭੋਰਾ ਵੀ ਖਾਣਾ ਨਾਲ ਨਹੀਂ ਲਿਜਾ ਸਕਣਗੀਆਂ। ਦੱਸ ਦੇਈਏ ਕਿ ਇਸ ਹੜਤਾਲ ਦਾ ਏਅਰ ਕੈਨੇਡਾ, ਵੈਸਟ ਜੈੱਟ, ਯੂਨਾਈਟਿਡ ਏਅਰਲਾਈਨਜ਼, ਡੈਲਟਾ ਏਅਰਲਾਈਨਜ਼, ਟੀਏਪੀ ਏਅਰ ਪੁਰਤਗਾਲ, ਏਅਰ ਇੰਡੀਆ, ਏਅਰੋ ਮੈਕਸਿਕੋ, ਐਸਏਐਸ ਸਕੈਂਡੇਨੇਵੀਅਨ ਏਅਰਲਾਈਨ ਤੇ ਜੈੱਟਲਾਈਨਜ਼ ਉੱਤੇ ਅਸਰ ਪਵੇਗਾ।
RELATED ARTICLES

LEAVE A REPLY

Please enter your comment!
Please enter your name here

Most Popular

Recent Comments