Nation Post

BSF ਨੇ ਭਾਰਤ-ਪਾਕਿ ਸਰਹੱਦ ‘ਤੇ 2 ਕਿਲੋ 600 ਗ੍ਰਾਮ ਹੈਰੋਇਨ, ਇੱਕ ਪਿਸਤੌਲ ਅਤੇ ਪੰਜ ਜਿੰਦਾ ਕਾਰਤੂਸ ਕੀਤੇ ਬਰਾਮਦ

Indo-Pak border

ਫਿਰੋਜ਼ਪੁਰ ਬੀ.ਐਸ.ਐਫ ਨੇ ਭਾਰਤ-ਪਾਕਿ ਸਰਹੱਦ ‘ਤੇ ਹੈਰੋਇਨ ਦੇ 8 ਪੈਕਟ ਬਰਾਮਦ ਕੀਤੇ ਹਨ, ਜਿਨ੍ਹਾਂ ਦਾ ਵਜ਼ਨ 2 ਕਿਲੋ 600 ਗ੍ਰਾਮ ਦੱਸਿਆ ਜਾਂਦਾ ਹੈ, ਇਸ ਦੇ ਨਾਲ ਹੀ ਇਕ ਪਿਸਤੌਲ, ਇਕ ਮੈਗਸਿਮ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

ਤਲਾਸ਼ੀ ਮੁਹਿੰਮ ਦੌਰਾਨ ਬੀ.ਐਸ.ਐਫ ਦੀ ਚੈਕ ਪੋਸਟ ਦੋਨਾ ਤੇਲੂਮਲ ਵਿਖੇ ਬੀ.ਐਸ.ਐਫ ਨੇ ਇਹ ਖੇਪ ਬਰਾਮਦ ਕੀਤੀ ਹੈ।ਬੀ.ਐਸ.ਐਫ ਨੇ ਸਰਹੱਦ ਨੇੜੇ ਇੱਕ ਅਣਪਛਾਤੇ ਵਿਅਕਤੀ ਦੇ ਪੈਰਾਂ ਦੇ ਨਿਸ਼ਾਨ ਦੇਖੇ ਸਨ, ਜਿਸ ‘ਤੇ ਬੀ.ਐਸ.ਐਫ ਨੇ ਕਾਰਵਾਈ ਕਰਦੇ ਹੋਏ ਇਲਾਕੇ ਦੀ ਤਲਾਸ਼ੀ ਲਈ ਤਾਂ ਉਥੋਂ 8 ਪੈਕਟ ਹੈਰੋਇਨ ਦੇ ਬਰਾਮਦ ਹੋਏ। ਉਸ ਕੋਲੋਂ ਇੱਕ ਪਿਸਤੌਲ ਅਤੇ ਇੱਕ ਮੈਗਜ਼ੀਨ ਸਮੇਤ ਪੰਜ ਜਿੰਦਾ ਕਾਰਤੂਸ ਬਰਾਮਦ ਹੋਏ ਹਨ, ਅਜੇ ਵੀ ਇਸ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਜਾਰੀ ਹੈ।

 

Exit mobile version