Nation Post

Breaking: CM ਮਾਨ ਕੱਲ ਕਰਨਗੇ ਡਾ. ਗੁਰਪ੍ਰੀਤ ਕੌਰ ਨਾਲ ਵਿਆਹ, ਰਾਜਾ ਵੜਿੰਗ ਨੇ ਦਿੱਤੀ ਵਧਾਈ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵਾਗਡੋਰ ਸੰਭਾਲਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਕਈ ਪ੍ਰਸ਼ਾਸਨਿਕ ਅਤੇ ਸੂਬੇ ਦੇ ਲੋਕਾਂ ਲਈ ਵੱਡੇ ਫੈਸਲੇ ਲਏ ਹਨ, ਉੱਥੇ ਹੀ ਹੁਣ ਉਹ ਆਪਣੀ ਨਿੱਜੀ ਜ਼ਿੰਦਗੀ ਲਈ ਵੀ ਅਹਿਮ ਫੈਸਲੇ ਲੈ ਕੇ ਨਵੀਂ ਪਰਿਵਾਰਕ ਜ਼ਿੰਦਗੀ ਸ਼ੁਰੂ ਕਰਨ ਜਾ ਰਹੇ ਹਨ। ਸੀਐਮ ਮਾਨ ਵਿਆਹ ਕਰਨ ਜਾ ਰਹੇ ਹਨ ਅਤੇ ਉਨ੍ਹਾਂ ਦੀ ਜੀਵਨ ਸਾਥਣ ਦਾ ਨਾਂ ਡਾਕਟਰ ਗੁਰਪ੍ਰੀਤ ਕੌਰ ਹੈ। ਦੱਸ ਦੇਈਏ ਕਿ ਸੀਐਮ ਭਗਵਾਨ ਮਾਨ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ‘ਤੇ ਹੀ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਕਰਨਗੇ।

ਭਗਵੰਤ ਮਾਨ ਚੁੱਕਣਗੇ ਵਿਆਹ ਦਾ ਸਾਰਾ ਖਰਚਾ

ਭਗਵੰਤ ਮਾਨ ਦਾ ਵਿਆਹ ਸਿੱਖ ਰੀਤੀ-ਰਿਵਾਜਾਂ ਅਨੁਸਾਰ ਹੋਵੇਗਾ, ਜਿਸ ਨੂੰ ਮੁੱਖ ਰੱਖਦਿਆਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਲਾੜੀ ਵੀ ਸਿੱਖ ਹੈ। ਵਿਆਹ ਦੇ ਆਯੋਜਨ ਦਾ ਖਰਚਾ ਭਗਵੰਤ ਖੁਦ ਚੁੱਕ ਰਹੇ ਹਨ।

Exit mobile version