Nation Post

BREAKING: ਨਵਜੋਤ ਸਿੱਧੂ ਅੰਮ੍ਰਿਤਸਰ ‘ਚ ਕੱਢਣਗੇ ਕੈਂਡਲ ਮਾਰਚ, ਲੋਕਾਂ ਨੂੰ ਕਰਨਗੇ ਇਹ ਅਪੀਲ

ਨਵਜੋਤ ਸਿੱਧੂ

ਨਵਜੋਤ ਸਿੱਧੂ

ਚੰਡੀਗੜ੍ਹ: ਸੋਸ਼ਲ ਮੀਡੀਆ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਨਵਜੋਤ ਸਿੰਘ ਸਿੱਧੂ ਅੱਜ ਸ਼ਾਮ 6.30 ਵਜੇ ਅੰਮ੍ਰਿਤਸਰ ਵਿੱਚ ਕੈਂਡਲ ਮਾਰਚ ਕੱਢਣਗੇ। ਇਸ ਦੌਰਾਨ ਉਹ ਲੋਕਾਂ ਨੂੰ ਸੂਬੇ ਵਿੱਚ ਏਕਤਾ, ਸ਼ਾਂਤੀ ਅਤੇ ਸਰਬ ਸਾਂਝੀਵਾਲਤਾ ਬਣਾਈ ਰੱਖਣ ਦੀ ਅਪੀਲ ਕਰਨਗੇ। ਇਸ ਦੀ ਜਾਣਕਾਰੀ ਖੁਦ ਸਿੱਧੂ ਨੇ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਟਵੀਟ ਕੀਤਾ ਕਿ ਪੰਜਾਬ ਦਾ ਧਰੁਵੀਕਰਨ ਕਰਨ ‘ਤੇ ਤੁਲੀਆਂ ਫੁੱਟ ਪਾਊ ਤਾਕਤਾਂ ਵਿਰੁੱਧ ਏਕਤਾ, ਸ਼ਾਂਤੀ ਅਤੇ ਸਰਬ ਸਾਂਝੀਵਾਲਤਾ ਲਈ ਕੈਂਡਲ ਮਾਰਚ ਕੱਢਿਆ ਜਾਵੇਗਾ। ਜੋ ਕਿ ਅੱਜ ਸ਼ਾਮ 6:30 ਵਜੇ ਅੰਮ੍ਰਿਤਸਰ ਵਿੱਚ ਬੀ ਆਰ ਅੰਬੇਡਕਰ ਬੁੱਤ (ਟਾਊਨ ਹਾਲ) ਜਲ੍ਹਿਆਂਵਾਲਾ ਬਾਗ ਤੱਕ ਕੱਢਿਆ ਜਾਵੇਗਾ। ‘ਪੰਜਾਬੀਅਤ’ ਦਾ ਸਮਾਜਿਕ-ਆਰਥਿਕ ਤਾਣਾ-ਬਾਣਾ ਸਾਡਾ ਅਜਿੱਤ ਹਥਿਆਰ ਹੈ।

Exit mobile version