ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਦੋ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਸਮੇਤ 9 ਸੀਨੀਅਰ ਅਧਿਆਪਕਾਂ ਨੂੰ ਤਲਬ ਕੀਤਾ ਗਿਆ ਹੈ। ਦਰਅਸਲ, ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਉਹ ਰੋਟੀ ਖਾਣ ਲਈ ਇੱਕ ਦੂਜੇ ‘ਤੇ ਟੁੱਟ ਪਏ ਸੀ। ਸਰਕਾਰ ਨੇ ਦਿੱਲੀ ਦੇ ਸਿੱਖਿਆ ਮਾਡਲ ਨੂੰ ਪੰਜਾਬ ਵਿੱਚ ਲਾਗੂ ਕਰਨ ਦੀ ਗੱਲ ਕੀਤੀ ਸੀ ਅਤੇ ਇਨ੍ਹਾਂ ਅਧਿਆਪਕਾਂ ਨੂੰ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਭੇਜਣ ਦੀ ਗੱਲ ਕਹੀ ਸੀ।
Lunch Scenes of Principals & Teachers after meeting with CM & Education Minister in Ludhiana pic.twitter.com/utJEesjGRP
— Gagandeep Singh (@Gagan4344) May 10, 2022
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਸਿੱਖਿਆ ਵਿਭਾਗ ਨੇ ਸੂਬੇ ਭਰ ਦੇ 2600 ਤੋਂ ਵੱਧ ਸਕੂਲ ਮੁਖੀਆਂ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੀ ਮੀਟਿੰਗ ਸੱਦੀ ਸੀ। ਵਿਭਾਗ ਨੇ ਉਨ੍ਹਾਂ ਦੀ ਆਵਾਜਾਈ ਲਈ 57 ਏਅਰ ਕੰਡੀਸ਼ਨਡ ਬੱਸਾਂ ਦਾ ਪ੍ਰਬੰਧ ਕੀਤਾ ਸੀ। ਪਰ ਜਿਵੇਂ ਹੀ ਮੀਟਿੰਗ ਖ਼ਤਮ ਹੋਈ ਤਾਂ ਸਾਰੇ ਅਧਿਆਪਕ ਦੁਪਹਿਰ ਦੇ ਖਾਣੇ ਲਈ ਡਾਇਨਿੰਗ ਹਾਲ ਵਿੱਚ ਚਲੇ ਗਏ। ਇਸ ਦੌਰਾਨ ਉਨ੍ਹਾਂ ਨੇ ਪਲੇਟਾਂ ਚੁੱਕਣ ਲਈ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਇਸ ਵੀਡੀਓ ਨੂੰ @Gagan4344 ਨਾਮ ਦੇ ਟਵਿੱਟਰ ਹੈਂਡਲ ‘ਤੇ ਸ਼ੇਅਰ ਕੀਤਾ ਗਿਆ ਹੈ।