Nation Post

Breaking: ਮਾਨ ਸਰਕਾਰ ਦਾ ਵੱਡਾ ਐਲਾਨ, 15 ਸਤੰਬਰ ਤੱਕ ਕਿਸਾਨ ਇਸ ਸਕੀਮ ਦਾ ਲੈ ਸਕਣਗੇ ਲਾਭ

CM Mann

ਚੰਡੀਗੜ੍ਹ: ਮਾਨ ਸਰਕਾਰ ਸੂਬੇ ਦੇ ਕਿਸਾਨਾਂ ਲਈ ਆਏ ਦਿਨ ਵੱਡੇ-ਵੱਡੇ ਐਲਾਨ ਕਰ ਰਹੀ ਹੈ। ਫਸਲਾਂ ‘ਤੇ MSP ਤੋਂ ਬਾਅਦ ਹੁਣ ਸਰਕਾਰ ਨੇ ਟਿਊਬਵੈੱਲਾਂ ਦਾ ਲੋਡ ਵਧਾਉਣ ਦਾ ਐਲਾਨ ਕੀਤਾ ਹੈ। ਇੰਨਾ ਹੀ ਨਹੀਂ ਇਸ ਸਕੀਮ ਦੀ ਮਿਆਦ 15 ਸਤੰਬਰ ਤੱਕ ਵਧਾ ਦਿੱਤੀ ਗਈ ਹੈ। ਯਾਨੀ ਕਿਸਾਨ 15 ਸਤੰਬਰ ਤੱਕ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀਐਮ ਮਾਨ ਨੇ ਇੱਕ ਟਵੀਟ ਵੀ ਕੀਤਾ ਹੈ।

ਦੱਸ ਦੇਈਏ ਕਿ ਸੀਐਮ ਮਾਨ ਨੇ ਲੋਡ ਵਧਾਉਣ ਲਈ ਫੀਸਾਂ ਵਿੱਚ ਕਟੌਤੀ ਕੀਤੀ ਸੀ। ਇਸ ਲਈ 2500 ਪ੍ਰਤੀ ਹਾਰਸ ਪਾਵਰ ਤੈਅ ਕੀਤੀ ਗਈ ਸੀ। ਇਸ ਦੇ ਨਾਲ ਹੀ ਹੁਣ ਤੱਕ 1.28 ਲੱਖ ਕਿਸਾਨ ਇਸ ਦਾ ਲਾਭ ਲੈ ਚੁੱਕੇ ਹਨ।

Exit mobile version