ਚੰਡੀਗੜ੍ਹ: ਮਾਨ ਸਰਕਾਰ ਸੂਬੇ ਦੇ ਕਿਸਾਨਾਂ ਲਈ ਆਏ ਦਿਨ ਵੱਡੇ-ਵੱਡੇ ਐਲਾਨ ਕਰ ਰਹੀ ਹੈ। ਫਸਲਾਂ ‘ਤੇ MSP ਤੋਂ ਬਾਅਦ ਹੁਣ ਸਰਕਾਰ ਨੇ ਟਿਊਬਵੈੱਲਾਂ ਦਾ ਲੋਡ ਵਧਾਉਣ ਦਾ ਐਲਾਨ ਕੀਤਾ ਹੈ। ਇੰਨਾ ਹੀ ਨਹੀਂ ਇਸ ਸਕੀਮ ਦੀ ਮਿਆਦ 15 ਸਤੰਬਰ ਤੱਕ ਵਧਾ ਦਿੱਤੀ ਗਈ ਹੈ। ਯਾਨੀ ਕਿਸਾਨ 15 ਸਤੰਬਰ ਤੱਕ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀਐਮ ਮਾਨ ਨੇ ਇੱਕ ਟਵੀਟ ਵੀ ਕੀਤਾ ਹੈ।
ਟਿਊਬਵੈੱਲਾਂ ਦਾ ਲੋਡ ਵਧਾਉਣ ਦੇ ਖ਼ਰਚੇ ‘ਚ ਕਟੌਤੀ ਤੋਂ ਬਾਅਦ ਦੱਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਹੁਣ ਤੱਕ 1.28 ਲੱਖ ਕਿਸਾਨਾਂ ਨੇ ਲੋਡ ਵਧਾਇਆ ਅਤੇ ਉਨ੍ਹਾਂ ਨੂੰ ₹123 ਕਰੋੜ ਦੀ ਬੱਚਤ ਹੋਈ..
ਲੋਡ ਵਧਾਉਣ ਤੋਂ ਵਾਂਝੇ ਰਹਿ ਗਏ ਕਿਸਾਨਾਂ ਲਈ ਮਿਆਦ 15 ਸਤੰਬਰ ਤੱਕ ਵਧਾਈ ਗਈ ਹੈ..ਕਿਸਾਨਾਂ ਨੂੰ ਅਪੀਲ..ਸਕੀਮ ਦਾ ਵੱਧ ਤੋਂ ਵੱਧ ਫ਼ਾਇਦਾ ਲਵੋ..
— Bhagwant Mann (@BhagwantMann) July 23, 2022
ਜਿਸ ਵਿੱਚ ਉਨ੍ਹਾਂ ਲਿਖਿਆ ਕਿ ਟਿਊਬਵੈੱਲ ਦਾ ਲੋਡ ਵਧਾਉਣ ਦੀ ਲਾਗਤ ਵਿੱਚ ਕਮੀ ਤੋਂ ਬਾਅਦ ਸਾਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਹੁਣ ਤੱਕ 1.28 ਲੱਖ ਕਿਸਾਨਾਂ ਨੇ ਲੋਡ ਵਧਾਇਆ ਹੈ ਅਤੇ ਉਨ੍ਹਾਂ ਨੇ 123 ਕਰੋੜ ਰੁਪਏ ਦੀ ਬਚਤ ਕੀਤੀ ਹੈ। ਲੋਡ ਵਧਾਉਣ ਤੋਂ ਵਾਂਝੇ ਕਿਸਾਨਾਂ ਲਈ 15 ਸਤੰਬਰ ਤੱਕ ਦਾ ਸਮਾਂ ਵਧਾਇਆ ਗਿਆ ਹੈ.. ਕਿਸਾਨਾਂ ਨੂੰ ਅਪੀਲ.. ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਓ..
ਦੱਸ ਦੇਈਏ ਕਿ ਸੀਐਮ ਮਾਨ ਨੇ ਲੋਡ ਵਧਾਉਣ ਲਈ ਫੀਸਾਂ ਵਿੱਚ ਕਟੌਤੀ ਕੀਤੀ ਸੀ। ਇਸ ਲਈ 2500 ਪ੍ਰਤੀ ਹਾਰਸ ਪਾਵਰ ਤੈਅ ਕੀਤੀ ਗਈ ਸੀ। ਇਸ ਦੇ ਨਾਲ ਹੀ ਹੁਣ ਤੱਕ 1.28 ਲੱਖ ਕਿਸਾਨ ਇਸ ਦਾ ਲਾਭ ਲੈ ਚੁੱਕੇ ਹਨ।