ਮੋਗਾ/ਚੰਡੀਗੜ੍ਹ: ਪੰਜਾਬ ਸਰਕਾਰ ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦਾ ਕੋਈ ਮੌਕਾ ਨਹੀਂ ਛੱਡ ਰਹੀ ਹੈ। ਇਸ ਦੇ ਨਾਲ ਹੀ ਹੁਣ ਸਰਕਾਰ ਨੇ ਮੋਗਾ ਵਿੱਚ ਮੀਟਰ ਰੀਡਰ ਨੂੰ ਸਸਪੈਂਡ ਕਰ ਦਿੱਤਾ ਹੈ। …ਦਰਅਸਲ, ਬੀਤੇ ਦਿਨ ਮੋਗਾ ਦੇ ਪਿੰਡ ਚੂਹੜਚੱਕ ਵਿੱਚ ਮੀਟਰ ਰੀਡਿੰਗ ਲੈਣ ਆਏ ਇੱਕ ਵਿਅਕਤੀ ਤੋਂ ਪਿੰਡ ਵਾਸੀਆਂ ਵੱਲੋਂ ਰਿਸ਼ਵਤ ਲੈਣ ਦੀ ਵੀਡੀਓ ਵਾਇਰਲ ਹੋਈ ਸੀ।… ਉਸੇ ਸਮੇਂ ਮੀਟਰ ਰੀਡਿੰਗ ਲੈਣ ਆਏ ਵਿਅਕਤੀ ਨੇ ਮੌਕੇ ‘ਤੇ ਵੀਡੀਓ ਬਣ ਰਹੀ ਦੇਖੀ ਤਾਂ ਉਸ ਨੇ ਆਪਣੀ ਜੇਬ ‘ਚੋਂ 500-500 ਦੇ ਦੋ ਨੋਟ ਕੱਢ ਕੇ ਆਪਣੇ ਮੂੰਹ ‘ਚ ਪਾ ਲਏ। ਜਿਸ ਤੋਂ ਬਾਅਦ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਅੱਜ ਇਸ ਸਬੰਧੀ ਕਾਰਵਾਈ ਕਰਦਿਆਂ ਸਰਕਾਰ ਨੇ ਮੀਟਰ ਰੀਡਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ ਅਤੇ ਇਸ ਸਬੰਧੀ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਹਨ।
ਕਾਬਿਲੇਗੌਰ ਹੈ ਕਿ ਬੀਤੇ ਦਿਨ ਫਰੀਦਕੋਟ ਮਾਡਰਨ ਜੇਲ੍ਹ ਦਾ ਸੁਪਰਡੈਂਟ ਮੁਅੱਤਲ ਕੀਤਾ ਗਿਆ ਸੀ ਅਤੇ ਜਲ ਸਪਲਾਈ ਵਿਭਾਗ ਦੇ 17 ਮੁਲਾਜ਼ਮਾਂ ‘ਤੇ ਵੀ ਕਰੋੜਾਂ ਰੁਪਏ ਦੇ ਗਬਨ ਦਾ ਪਰਚਾ ਦਰਜ ਹੋਇਆ ਸੀ। ਹੁਣ ਬਿਜਲੀ ਵਿਭਾਗ ਦਾ ਇਹ ਮੀਟਰ ਰੀਡਰ ਰਿਸ਼ਵਤ ਲੈਂਦਾ ਕਾਬੂ ਕੀਤਾ ਗਿਆ। ਜਿਸ ਤੋਂ ਬਾਅਦ ਮਾਨ ਸਰਕਾਰ ਨੇ ਇਹ ਵੱਡਾ ਕਦਮ ਚੁੱਕਿਆ ਹੈ।