Friday, November 15, 2024
HomePunjabBMW ਨੇ ਪੰਜਾਬ ਵਿੱਚ ਮੈਨੂਫੈਕਚਰਿੰਗ ਪਲਾਂਟ ਲਗਾਉਣ ਤੋਂ ਕੀਤਾ ਇਨਕਾਰ, ਜਾਣੋ CM...

BMW ਨੇ ਪੰਜਾਬ ਵਿੱਚ ਮੈਨੂਫੈਕਚਰਿੰਗ ਪਲਾਂਟ ਲਗਾਉਣ ਤੋਂ ਕੀਤਾ ਇਨਕਾਰ, ਜਾਣੋ CM ਮਾਨ ਨੇ ਦਾਅਵਾ ਕਿਉਂ ਕੀਤਾ ਖਾਰਜ

ਗੁਰੂਗ੍ਰਾਮ: ਪੰਜਾਬ ਸਰਕਾਰ ਵੱਲੋਂ ਬੀਐਮਡਬਲਿਊ ਕਾਰਾਂ ਲਈ ਮੈਨੂਫੈਕਚਰਿੰਗ ਪਲਾਂਟ ਲਾਉਣ ਦੇ ਐਲਾਨ ਤੋਂ ਇਕ ਦਿਨ ਬਾਅਦ ਕੰਪਨੀ ਨੇ ਅਜਿਹਾ ਕੋਈ ਵੀ ਫੈਸਲਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। BMW ਕੰਪਨੀ ਨੇ ਕਿਹਾ ਕਿ BMW ਗਰੁੱਪ ਇੰਡੀਆ ਦੀ ਪੰਜਾਬ ਵਿੱਚ ਵਾਧੂ ਨਿਰਮਾਣ ਕਾਰਜ ਸਥਾਪਤ ਕਰਨ ਦੀ ਕੋਈ ਯੋਜਨਾ ਨਹੀਂ ਹੈ।

ਕੰਪਨੀ ਨੇ ਕਿਹਾ ਕਿ “BMW ਗਰੁੱਪ ਚੇਨਈ ਵਿੱਚ ਆਪਣੇ ਨਿਰਮਾਣ ਪਲਾਂਟ, ਪੁਣੇ ਵਿੱਚ ਇੱਕ ਪਾਰਟਸ ਵੇਅਰਹਾਊਸ, ਗੁੜਗਾਓਂ NCR ਵਿੱਚ ਇੱਕ ਸਿਖਲਾਈ ਕੇਂਦਰ ਅਤੇ ਦੇਸ਼ ਦੇ ਪ੍ਰਮੁੱਖ ਮਹਾਨਗਰਾਂ ਵਿੱਚ ਇੱਕ ਚੰਗੀ ਤਰ੍ਹਾਂ ਵਿਕਸਤ ਡੀਲਰ ਨੈਟਵਰਕ ਦੇ ਨਾਲ ਆਪਣੇ ਭਾਰਤੀ ਸੰਚਾਲਨ ਲਈ ਵਚਨਬੱਧ ਹੈ,” ਅਤੇ ਇਸ ਦੀ ਪੰਜਾਬ ਵਿੱਚ ਨਵੇਂ ਪਲਾਂਟ ਲਈ ਵਾਧੂ ਨਿਵੇਸ਼ ਕਰਨ ਦੀ ਕੋਈ ਯੋਜਨਾ ਨਹੀਂ ਹੈ।

ਕੰਪਨੀ ਨੇ ਆਪਣੀ ਪ੍ਰੈਸ ਰਿਲੀਜ਼ ਵਿੱਚ ਇਹ ਵੀ ਕਿਹਾ, “ਕਾਰਾਂ ਅਤੇ ਮੋਟਰਸਾਈਕਲਾਂ ਦੇ ਨਾਲ, ਭਾਰਤ ਵਿੱਚ BMW ਗਰੁੱਪ ਦੀਆਂ ਗਤੀਵਿਧੀਆਂ ਵਿੱਚ ਇਸਦੇ ਪ੍ਰੀਮੀਅਮ ਗਾਹਕਾਂ ਲਈ ਵਿੱਤੀ ਸੇਵਾਵਾਂ ਸ਼ਾਮਲ ਹਨ। BMW India ਅਤੇ BMW India Financial Services BMW ਗਰੁੱਪ ਦੀਆਂ 100% ਸਹਾਇਕ ਕੰਪਨੀਆਂ ਹਨ ਅਤੇ ਇਹਨਾਂ ਦਾ ਮੁੱਖ ਦਫਤਰ ਗੁੜਗਾਉਂ (ਰਾਸ਼ਟਰੀ ਰਾਜਧਾਨੀ ਖੇਤਰ) NCR ਵਿੱਚ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments