ਅਸਮ (ਨੇਹਾ): ਅਗਰਤਲਾ-ਲੋਕਮਾਨਿਆ ਤਿਲਕ ਐਕਸਪ੍ਰੈਸ ਆਸਾਮ ਦੇ ਦਿਬਾਲੌਂਗ ਸਟੇਸ਼ਨ ‘ਤੇ ਦੁਪਹਿਰ ਕਰੀਬ 3:55 ‘ਤੇ ਪਟੜੀ ਤੋਂ ਉਤਰ ਗਈ। ਇਸ ਘਟਨਾ ‘ਚ ਇੰਜਣ ਸਮੇਤ 8 ਡੱਬੇ ਪਟੜੀ ਤੋਂ ਉਤਰ ਗਏ ਹਨ ਪਰ ਰਾਹਤ ਦੀ ਗੱਲ ਇਹ ਹੈ ਕਿ ਕਿਸੇ ਯਾਤਰੀ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਲੁਮਡਿੰਗ ਡਿਵੀਜ਼ਨ ਦੇ ਅਧੀਨ ਲੁਮਡਿੰਗ-ਬਰਦਾਰਪੁਰ ਹਿੱਲ ਸੈਕਸ਼ਨ ‘ਚ ਵਾਪਰੀ। ਰੇਲਵੇ ਦੇ ਬੁਲਾਰੇ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਟਰੇਨ ਵੀਰਵਾਰ ਸਵੇਰੇ ਰਵਾਨਾ ਹੋਈ ਸੀ ਅਤੇ ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀਆਂ ਅਤੇ ਪੁਲਸ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਡਿਵੀਜ਼ਨ ਦੇ ਸੀਨੀਅਰ ਅਧਿਕਾਰੀ ਵੀ ਰਾਹਤ ਅਤੇ ਬਚਾਅ ਕਾਰਜਾਂ ਲਈ ਮੌਕੇ ‘ਤੇ ਪਹੁੰਚ ਗਏ ਹਨ। ਹਾਦਸੇ ਤੋਂ ਬਾਅਦ ਲੁਮਡਿੰਗ-ਬਦਰਪੁਰ ਸਿੰਗਲ ਲਾਈਨ ਸੈਕਸ਼ਨ ‘ਤੇ ਟਰੇਨਾਂ ਦੀ ਆਵਾਜਾਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਯਾਤਰੀਆਂ ਲਈ ਹੈਲਪਲਾਈਨ ਨੰਬਰ 03674 263120 ਅਤੇ 03674 263126 ਜਾਰੀ ਕੀਤੇ ਗਏ ਹਨ। ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਸੋਸ਼ਲ ਮੀਡੀਆ ਰਾਹੀਂ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਅਤੇ ਸਾਰੇ ਯਾਤਰੀ ਸੁਰੱਖਿਅਤ ਹਨ। ਮੁੱਖ ਮੰਤਰੀ ਨੇ ਲਿਖਿਆ, “ਅਗਰਤਲਾ-ਐਲਟੀਟੀ ਐਕਸਪ੍ਰੈਸ ਰੇਲਗੱਡੀ 12520 ਦੇ 8 ਡੱਬੇ ਅੱਜ 15:55 ਵਜੇ ਲੁਮਡਿੰਗ ਨੇੜੇ ਦਿਬਾਲੌਂਗ ਸਟੇਸ਼ਨ ‘ਤੇ ਪਟੜੀ ਤੋਂ ਉਤਰ ਗਏ। ਅਸੀਂ ਰੇਲਵੇ ਅਧਿਕਾਰੀਆਂ ਨਾਲ ਤਾਲਮੇਲ ਕਰ ਰਹੇ ਹਾਂ ਅਤੇ ਜਲਦੀ ਹੀ ਇੱਕ ਰਾਹਤ ਰੇਲ ਗੱਡੀ ਮੌਕੇ ‘ਤੇ ਪਹੁੰਚ ਜਾਵੇ