ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਨੂੰ ਪੰਜਾਬ ਵਾਸੀਆਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੇ ਹਨ। CM ਮਾਨ ਅੱਜ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕਰਨਗੇ। ਸਰਕਾਰ ਦਾ ਇਹ ਫੈਸਲਾ 1 ਜੁਲਾਈ ਤੋਂ ਲਾਗੂ ਹੋਵੇਗਾ। ਦੱਸ ਦੇਈਏ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਕ ਮਹੀਨਾ ਪੂਰਾ ਹੋ ਰਿਹਾ ਹੈ। ਇਸ ਕਾਰਨ ਸਰਕਾਰ ਆਪਣੇ ਵੱਡੇ ਚੋਣ ਵਾਅਦੇ ਨੂੰ ਪੂਰਾ ਕਰਦੇ ਹੋਏ ਲੋਕਾਂ ਨੂੰ ਇਹ ਤੋਹਫ਼ਾ ਦੇਣ ਜਾ ਰਹੀ ਹੈ। ਇਸਦੇ ਨਾਲ ਹੀ ਪੰਜਾਬ ਸੀ ਐਮ ਮਾਨ ਹੋਰ ਵੀ ਵੱਡੇ ਐਲਾਨ ਕਰ ਸਕਦੇ ਹਨ।
Big Breaking-1 ਜੁਲਾਈ ਤੋਂ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ @ArvindKejriwal @ANI @TV9Bharatvarsh @AAPPunjab @ZeePunjabHH @News18Punjab pic.twitter.com/0Xp6OyrWr3
— Neel Garg (@GargNeel) April 16, 2022
ਜਾਣਕਾਰੀ ਲਈ ਦੱਸ ਦੇਈਏ ਕਿ ਇਸਦੀ ਜਾਣਕਾਰੀ ‘ਆਪ’ ਬੁਲਾਰੇ ਨੀਲ ਗਰਗ ਨੇ ਟਵਿੱਟਰ ਹੈਂਡਲ ਉੱਪਰ ਦਿੱਤੀ ਹੈ।
ਉਨ੍ਹਾਂ ਨੇ ਟਵੀਟ ਕਰ ਲਿਖਿਆ- Big Breaking-1 ਜੁਲਾਈ ਤੋਂ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ।
ਪੰਜਾਬੀਓ, ਬਸ ਕੁਝ ਘੰਟਿਆਂ ਦਾ ਇੰਤਜ਼ਾਰ ਹੋਰ, ਵੱਡਾ ਐਲਾਨ ਹੋਣ ਵਾਲਾ ਹੈ @BhagwantMann @ArvindKejriwal @ANI @TV9Bharatvarsh @ZeePunjabHH @News18Punjab
— Neel Garg (@GargNeel) April 16, 2022
ਦੂਜੇ ਟਵੀਟ ਵਿੱਚ ਉਨ੍ਹਾਂ ਨੇ ਕਿਹਾ ਕਿ ਪੰਜਾਬੀਓ, ਬਸ ਕੁਝ ਘੰਟਿਆਂ ਦਾ ਇੰਤਜ਼ਾਰ ਹੋਰ, ਵੱਡਾ ਐਲਾਨ ਹੋਣ ਵਾਲਾ ਹੈ।