ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਉਨ੍ਹਾਂ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਤੱਕ ਜਾਣ ਵਾਲੀਆਂ ਪ੍ਰਾਈਵੇਟ ਬੱਸਾਂ ਦੀ ਮਨਮਰਜ਼ੀ ਖ਼ਤਮ ਕਰ ਦਿੱਤੀ ਹੈ। ਉਨ੍ਹਾਂ ਅੱਜ ਅਧਿਕਾਰਤ ਐਲਾਨ ਕੀਤਾ ਕਿ 15 ਜੂਨ ਤੋਂ ਪੰਜਾਬ ਸਰਕਾਰ ਦੀਆਂ ਵੋਲਵੋ ਬੱਸਾਂ ਦੀ ਸੇਵਾ ਸ਼ੁਰੂ ਹੋ ਜਾਵੇਗੀ। …ਸੀਐਮ ਮਾਨ ਨੇ ਕਿਹਾ ਕਿ ਇਨ੍ਹਾਂ ਬੱਸਾਂ ਦਾ ਕਿਰਾਇਆ ਪ੍ਰਾਈਵੇਟ ਬੱਸਾਂ ਦੇ ਅੱਧੇ ਤੋਂ ਵੀ ਘੱਟ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਮਾਫੀਆ ਦਾ ਖਾਤਮਾ ਕਰਕੇ ਹੀ ਦਮ ਲਵਾਂਗੇ।
ਅੱਜ ਪੰਜਾਬੀਆਂ ਨਾਲ ਕੀਤਾ ਇੱਕ ਹੋਰ ਵਾਅਦਾ ਪੂਰਾ ਕਰ ਰਹੇ ਹਾਂ..
ਪੰਜਾਬ ਤੋਂ ਦਿੱਲੀ ਏਅਰਪੋਰਟ ਆਉਣ-ਜਾਣ ਲਈ ਪ੍ਰਾਈਵੇਟ ਬੱਸ ਮਾਫ਼ੀਏ ਦੀਆਂ ਮਨਮਰਜ਼ੀਆਂ ਖ਼ਤਮ ਕਰਨ ਲੱਗੇ ਹਾਂ https://t.co/Ir689BrjR6
— Bhagwant Mann (@BhagwantMann) June 10, 2022
ਆਨਲਾਈਨ ਬੁਕਿੰਗ ਹੋਈ ਸ਼ੁਰੂ
ਕਾਬਿਲੇਗੌਰ ਹੈ ਕਿ ਇਸ ਦੇ ਲਈ ਆਨਲਾਈਨ ਬੁਕਿੰਗ ਪਹਿਲਾ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ। ਤੁਸੀਂ http://www.punbusonline.com/ ਅਤੇ http://www.pepsuonline.com ‘ਤੇ ਜਾ ਕੇ ਬੱਸਾਂ ਬੁੱਕ ਕਰ ਸਕਦੇ ਹੋ।
ਜਾਣੋ ਬੱਸਾਂ ਦਾ ਸਮਾਂ
– ਬੱਸ ਅੰਮ੍ਰਿਤਸਰ ਤੋਂ ਸਵੇਰੇ 9.20 ਵਜੇ ਰਵਾਨਾ ਹੋਵੇਗੀ ਜੋ ਰਾਤ 8.10 ਵਜੇ ਦਿੱਲੀ ਪਹੁੰਚੇਗੀ ਅਤੇ 2.40 ਵਜੇ ਦਿੱਲੀ ਤੋਂ ਵਾਪਸ ਆਵੇਗੀ ਜੋ ਦੁਪਹਿਰ 12.20 ਵਜੇ ਵਾਪਸ ਪਹੁੰਚੇਗੀ।
ਬੱਸ ਜਲੰਧਰ ਤੋਂ ਸਵੇਰੇ 7.30 ਵਜੇ ਚੱਲੇਗੀ ਜੋ ਸ਼ਾਮ 4 ਵਜੇ ਦਿੱਲੀ ਪਹੁੰਚੇਗੀ ਅਤੇ ਦਿੱਲੀ ਤੋਂ ਸਵੇਰੇ 2 ਵਜੇ ਵਾਪਸ ਆਵੇਗੀ ਜੋ ਸਵੇਰੇ 10.30 ਵਜੇ ਵਾਪਸ ਪਹੁੰਚੇਗੀ।
– ਜਲੰਧਰ ਤੋਂ ਇੱਕ ਹੋਰ ਬੱਸ ਸਵੇਰੇ 11.40 ਵਜੇ ਰਵਾਨਾ ਹੋਵੇਗੀ ਜੋ ਰਾਤ 8.10 ਵਜੇ ਦਿੱਲੀ ਪਹੁੰਚੇਗੀ ਜਦਕਿ ਦਿੱਲੀ ਤੋਂ ਵਾਪਸੀ 2.40 ਵਜੇ ਹੋਵੇਗੀ ਜੋ ਸਵੇਰੇ 10 ਵਜੇ ਵਾਪਸ ਪਹੁੰਚੇਗੀ।
– ਜਲੰਧਰ ਤੋਂ ਇੱਕ ਹੋਰ ਬੱਸ ਦੁਪਹਿਰ 1.15 ਵਜੇ ਰਵਾਨਾ ਹੋਵੇਗੀ ਜੋ ਰਾਤ 8.45 ਵਜੇ ਦਿੱਲੀ ਪਹੁੰਚੇਗੀ ਜਦਕਿ ਦਿੱਲੀ ਤੋਂ ਵਾਪਸੀ ਸਵੇਰੇ 3 ਵਜੇ ਹੋਵੇਗੀ ਜੋ ਸਵੇਰੇ 11 ਵਜੇ ਵਾਪਸ ਪਹੁੰਚੇਗੀ।
– ਜਲੰਧਰ ਤੋਂ ਇਕ ਹੋਰ ਬੱਸ ਦੁਪਹਿਰ 2 ਵਜੇ ਰਵਾਨਾ ਹੋਵੇਗੀ ਜੋ ਰਾਤ 10.30 ਵਜੇ ਦਿੱਲੀ ਪਹੁੰਚੇਗੀ ਜਦਕਿ ਦਿੱਲੀ ਤੋਂ ਵਾਪਸੀ ਸਵੇਰੇ 6.30 ਵਜੇ ਹੋਵੇਗੀ ਜੋ ਦੁਪਹਿਰ 3.10 ਵਜੇ ਵਾਪਸ ਪਹੁੰਚੇਗੀ।
ਇੱਕ ਹੋਰ ਬੱਸ ਜਲੰਧਰ ਤੋਂ ਸ਼ਾਮ 8.30 ਵਜੇ ਰਵਾਨਾ ਹੋਵੇਗੀ ਜੋ ਸਵੇਰੇ 5 ਵਜੇ ਦਿੱਲੀ ਪਹੁੰਚੇਗੀ ਅਤੇ ਦਿੱਲੀ ਤੋਂ ਸਵੇਰੇ 9 ਵਜੇ ਵਾਪਸ ਆਵੇਗੀ ਜੋ ਸ਼ਾਮ 5.30 ਵਜੇ ਵਾਪਸ ਪਹੁੰਚੇਗੀ। ਇਸ ਤੋਂ ਇਲਾਵਾ, ਤੁਸੀਂ ਵੈਬਸਾਈਟ ‘ਤੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।