ਚੰਡੀਗੜ੍ਹ: ਪੰਜਾਬ ਸਰਕਾਰ ਲਗਾਤਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਲੱਗੀ ਹੋਈ ਹੈ। ਇਸੇ ਕੜੀ ਵਿੱਚ ਮਾਨ ਸਰਕਾਰ ਨੇ ਨੌਜਵਾਨਾਂ ਨਾਲ ਕੀਤਾ ਆਪਣਾ ਵਾਅਦਾ ਪੂਰਾ ਕਰਦੇ ਹੋਏ ਹੁਣ 26,454 ਨੌਕਰੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ ਸਰਕਾਰ ਵੱਲੋਂ ਇੱਕ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਭਰਤੀ ਸਬੰਧੀ ਸਾਰੀ ਜਾਣਕਾਰੀ ਦਿੱਤੀ ਗਈ ਹੈ। ਇੰਨਾ ਹੀ ਨਹੀਂ, ਨੌਕਰੀ ਲਈ ਅਪਲਾਈ ਕਰਨ ਲਈ ਪੋਰਟਲ ਬਾਰੇ ਵੀ ਦੱਸਿਆ ਗਿਆ ਹੈ।
ਆਹ ਲਓ @BhagwantMann ਸਰਕਾਰ ਨੇ ਆਪਣਾ ਇਕ ਹੋਰ ਵਾਅਦਾ ਪੂਰਾ ਕੀਤਾ
26,454 ਨੌਕਰੀਆਂ ਦਾ ਇਸ਼ਤਿਹਾਰ ਜਾਰੀ ਕਰਕੇ ਪੋਰਟਲ ਵੀ ਜਾਰੀ ਕੀਤਾ। ਲੱਗਦੈ ਜਿਸ ਤਰ੍ਹਾਂ ਲੋਕਾਂ ਦੀ ਚੁਣੀ ਹੋਈ ਇਹ ਸਰਕਾਰ ਕੰਮ ਕਰ ਰਹੀ ਹੈ ਵਿਰੋਧੀਆਂ ਦੀ ਰਾਜਨੀਤਕ ਦੁਕਾਨਦਾਰੀ ਕਿਤੇ ਬੰਦ ਹੀ ਨਾ ਹੋ ਜਾਵੇ!!! @ArvindKejriwal @HarpalCheemaMLA @meet_hayer pic.twitter.com/JMhvTZ74Bx— Neel Garg (@GargNeel) May 5, 2022
ਇਹ ਨੌਕਰੀਆਂ ਪੰਜਾਬ ਸਰਕਾਰ ਵੱਲੋਂ 25 ਵਿਭਾਗਾਂ ਲਈ ਕੱਢੀਆਂ ਗਈਆਂ ਹਨ, ਜਿਨ੍ਹਾਂ ਵਿੱਚ ਖੇਤੀਬਾੜੀ, ਵਿੱਤੀ, ਵਿਗਿਆਨ ਤਕਨਾਲੋਜੀ ਸਮੇਤ ਇਹ ਵਿਭਾਗ ਸ਼ਾਮਲ ਹਨ।
ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ (Neel Garg) ਨੇ ਟਵੀਟ ਕਰ ਲਿਖਿਆ- ਆਹ ਲਓ @BhagwantMann ਸਰਕਾਰ ਨੇ ਆਪਣਾ ਇਕ ਹੋਰ ਵਾਅਦਾ ਪੂਰਾ ਕੀਤਾ। 26,454 ਨੌਕਰੀਆਂ ਦਾ ਇਸ਼ਤਿਹਾਰ ਜਾਰੀ ਕਰਕੇ ਪੋਰਟਲ ਵੀ ਜਾਰੀ ਕੀਤਾ। ਲੱਗਦੈ ਜਿਸ ਤਰ੍ਹਾਂ ਲੋਕਾਂ ਦੀ ਚੁਣੀ ਹੋਈ ਇਹ ਸਰਕਾਰ ਕੰਮ ਕਰ ਰਹੀ ਹੈ ਵਿਰੋਧੀਆਂ ਦੀ ਰਾਜਨੀਤਕ ਦੁਕਾਨਦਾਰੀ ਕਿਤੇ ਬੰਦ ਹੀ ਨਾ ਹੋ ਜਾਵੇ!!!