ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਇੱਕ ਹੋਰ ਵੱਡੀ ਖੁਸ਼ਖਬਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਈ-ਗਵਰਨੈਂਸ ਵੱਲ ਇੱਕ ਹੋਰ ਵੱਡਾ ਕਦਮ ਚੁੱਕਦਿਆਂ ਸਾਡੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਸ ਵਾਰ ਪੰਜਾਬ ਸਰਕਾਰ ਦਾ ਬਜਟ ਪੇਪਰ ਰਹਿਤ ਹੋਵੇਗਾ। ਜਿਸ ਕਾਰਨ ਖਜ਼ਾਨੇ ਨੂੰ ਕਰੀਬ 21 ਲੱਖ ਰੁਪਏ ਅਤੇ 34 ਟਨ ਕਾਗਜ਼ ਦੀ ਬੱਚਤ ਹੋਵੇਗੀ। ਯਾਨੀ ਕਰੀਬ 814-834 ਦਰੱਖਤ ਰਹਿ ਜਾਣਗੇ। ਸੀਐਮ ਮਾਨ ਨੇ ਆਪਣੇ ਟਵਿਟਰ ‘ਤੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਇਹ ਸਰਕਾਰ ਵੱਲੋਂ ਲਿਆ ਗਿਆ ਇਤਿਹਾਸਕ ਫੈਸਲਾ ਹੈ।
ਇੱਕ ਖੁਸ਼ਖਬਰੀ ਪੰਜਾਬੀਆਂ ਦੇ ਨਾਮ..,
ਮੇਰੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਸ ਵਾਰ ਪੰਜਾਬ ਸਰਕਾਰ ਦਾ ਬਜਟ ਕਾਗਜ਼ ਰਹਿਤ ( paper less) ਹੋਵੇਗਾ..ਜਿਸ ਨਾਲ ਖ਼ਜ਼ਾਨੇ ਦੇ ਲੱਗਭੱਗ 21 ਲੱਖ ਰੁਪਏ ਬਚਣਗੇ …34 ਟਨ ਕਾਗਜ਼ ਬਚੇਗਾ .. ਮਤਲਬ 814 – 834 ਦੇ ਕਰੀਬ ਦਰੱਖਤ ਬਚਣਗੇ…another step towards E-Governance …— Bhagwant Mann (@BhagwantMann) May 25, 2022