ਅੰਮ੍ਰਿਤਸਰ: ਪੰਜਾਬ ਵਾਸੀਆਂ ਲਈ ਹੁਣ ਸਫ਼ਰ ਆਸਾਨ ਹੋਣ ਜਾ ਰਿਹਾ ਹੈ। ਦਰਅਸਲ, ਦਿੱਲੀ ਏਅਰਪੋਰਟ ਤੱਕ ਪੰਜਾਬ ਸਰਕਾਰ ਦੀਆਂ ਵੋਲਵੋ ਬੱਸਾਂ ਦੀ ਸੇਵਾ ਜਲਦੀ ਹੀ ਸ਼ੁਰੂ ਹੋਣ ਜਾ ਰਹੀ ਹੈ। ….ਪਨਬਸ ਅਤੇ ਪੀਆਰਟੀਸੀ ਦੀ ਵੈੱਬਸਾਈਟ ਮੁਤਾਬਕ 15 ਜੂਨ ਤੋਂ ਦਿੱਲੀ ਹਵਾਈ ਅੱਡੇ ਲਈ ਬੱਸਾਂ ਰਵਾਨਾ ਹੋਣਗੀਆਂ। ਹਾਲਾਂਕਿ ਸਰਕਾਰ ਵੱਲੋਂ ਅਜੇ ਤੱਕ ਇਸ ਸਬੰਧੀ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ ਪਰ ਪਨਬੱਸ ਅਤੇ ਪੀਆਰਟੀਸੀ ਦੀ ਵੈੱਬਸਾਈਟ ਮੁਤਾਬਕ 15 ਜੂਨ ਤੋਂ ਬੱਸਾਂ ਦੀ ਸੇਵਾ ਸ਼ੁਰੂ ਹੋ ਜਾਵੇਗੀ। ਇਸ ਦੇ ਲਈ ਆਨਲਾਈਨ ਬੁਕਿੰਗ ਵੀ ਸ਼ੁਰੂ ਹੋ ਗਈ ਹੈ।…
ਜਾਣੋ ਕੀ ਹੋਵੇਗਾ ਕਿਰਾਇਆ
ਇਸ ਦੇ ਕਿਰਾਏ ਨੂੰ ਲੈ ਕੇ ਹੁਣ ਬਹੁਤ ਸਾਰੇ ਲੋਕਾਂ ਦੇ ਮਨ ‘ਚ ਕਈ ਸਵਾਲ ਹੋਣਗੇ ਕਿਉਂਕਿ ਦਿੱਲੀ ਏਅਰਪੋਰਟ ‘ਤੇ ਜਾਣ ਲਈ ਕਾਫੀ ਪੈਸੇ ਲਏ ਜਾਂਦੇ ਹਨ ਪਰ ਇਹ ਬੱਸਾਂ ਇੰਨਾ ਖਰਚਾ ਤੁਹਾਡੀ ਜੇਬ ‘ਚ ਨਹੀਂ ਪਾਉਣਗੀਆਂ। ਜਾਣਕਾਰੀ ਦੇ ਮੁਤਾਬਕ …
ਅੰਮ੍ਰਿਤਸਰ ਤੋਂ 1320
ਜਲੰਧਰ ਤੋਂ 1170 ਰੁ
ਲੁਧਿਆਣੇ ਤੋਂ 1000 ਰੁ
ਤੁਸੀਂ 835 ਰੁਪਏ ਵਿੱਚ ਪਟਿਆਲਾ ਤੋਂ ਦਿੱਲੀ ਏਅਰਪੋਰਟ ਪਹੁੰਚ ਸਕੋਗੇ।
ਅੰਤਰਰਾਸ਼ਟਰੀ ਉਡਾਣਾਂ ਦੇ ਹਿਸਾਬ ਨਾਲ ਹੋਵੇਗਾ ਬੱਸਾਂ ਦਾ ਸਮਾਂ
ਪਨਬਸ ਦੀ ਵੈੱਬਸਾਈਟ ਮੁਤਾਬਕ 6-6 ਬੱਸਾਂ ਜਲੰਧਰ ਅਤੇ ਲੁਧਿਆਣਾ ਤੋਂ ਚੱਲਣਗੀਆਂ, 1 ਅੰਮ੍ਰਿਤਸਰ ਤੋਂ ਚੱਲੇਗੀ। ਦੂਜੇ ਪਾਸੇ ਅੰਮ੍ਰਿਤਸਰ ਤੋਂ ਜਲੰਧਰ ਅਤੇ ਲੁਧਿਆਣਾ ਲਈ ਚੱਲਣ ਵਾਲੀਆਂ ਬੱਸਾਂ ਅਤੇ ਜਲੰਧਰ ਤੋਂ ਚੱਲਣ ਵਾਲੀਆਂ ਬੱਸਾਂ ਲੁਧਿਆਣਾ ਵਿਖੇ ਰੁਕਣਗੀਆਂ।
ਆਨਲਾਈਨ ਬੁਕਿੰਗ ਹੋਈ ਸ਼ੁਰੂ
ਇਸ ਦੇ ਲਈ ਆਨਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਤੁਸੀਂ http://www.punbusonline.com/ ਅਤੇ http://www.pepsuonline.com ‘ਤੇ ਜਾ ਕੇ ਬੱਸਾਂ ਬੁੱਕ ਕਰ ਸਕਦੇ ਹੋ।
ਜਾਣੋ ਬੱਸਾਂ ਦਾ ਸਮਾਂ
– ਬੱਸ ਅੰਮ੍ਰਿਤਸਰ ਤੋਂ ਸਵੇਰੇ 9.20 ਵਜੇ ਰਵਾਨਾ ਹੋਵੇਗੀ ਜੋ ਰਾਤ 8.10 ਵਜੇ ਦਿੱਲੀ ਪਹੁੰਚੇਗੀ ਅਤੇ 2.40 ਵਜੇ ਦਿੱਲੀ ਤੋਂ ਵਾਪਸ ਆਵੇਗੀ ਜੋ ਦੁਪਹਿਰ 12.20 ਵਜੇ ਵਾਪਸ ਪਹੁੰਚੇਗੀ।
ਬੱਸ ਜਲੰਧਰ ਤੋਂ ਸਵੇਰੇ 7.30 ਵਜੇ ਚੱਲੇਗੀ ਜੋ ਸ਼ਾਮ 4 ਵਜੇ ਦਿੱਲੀ ਪਹੁੰਚੇਗੀ ਅਤੇ ਦਿੱਲੀ ਤੋਂ ਸਵੇਰੇ 2 ਵਜੇ ਵਾਪਸ ਆਵੇਗੀ ਜੋ ਸਵੇਰੇ 10.30 ਵਜੇ ਵਾਪਸ ਪਹੁੰਚੇਗੀ।
– ਜਲੰਧਰ ਤੋਂ ਇੱਕ ਹੋਰ ਬੱਸ ਸਵੇਰੇ 11.40 ਵਜੇ ਰਵਾਨਾ ਹੋਵੇਗੀ ਜੋ ਰਾਤ 8.10 ਵਜੇ ਦਿੱਲੀ ਪਹੁੰਚੇਗੀ ਜਦਕਿ ਦਿੱਲੀ ਤੋਂ ਵਾਪਸੀ 2.40 ਵਜੇ ਹੋਵੇਗੀ ਜੋ ਸਵੇਰੇ 10 ਵਜੇ ਵਾਪਸ ਪਹੁੰਚੇਗੀ।
– ਜਲੰਧਰ ਤੋਂ ਇੱਕ ਹੋਰ ਬੱਸ ਦੁਪਹਿਰ 1.15 ਵਜੇ ਰਵਾਨਾ ਹੋਵੇਗੀ ਜੋ ਰਾਤ 8.45 ਵਜੇ ਦਿੱਲੀ ਪਹੁੰਚੇਗੀ ਜਦਕਿ ਦਿੱਲੀ ਤੋਂ ਵਾਪਸੀ ਸਵੇਰੇ 3 ਵਜੇ ਹੋਵੇਗੀ ਜੋ ਸਵੇਰੇ 11 ਵਜੇ ਵਾਪਸ ਪਹੁੰਚੇਗੀ।
– ਜਲੰਧਰ ਤੋਂ ਇਕ ਹੋਰ ਬੱਸ ਦੁਪਹਿਰ 2 ਵਜੇ ਰਵਾਨਾ ਹੋਵੇਗੀ ਜੋ ਰਾਤ 10.30 ਵਜੇ ਦਿੱਲੀ ਪਹੁੰਚੇਗੀ ਜਦਕਿ ਦਿੱਲੀ ਤੋਂ ਵਾਪਸੀ ਸਵੇਰੇ 6.30 ਵਜੇ ਹੋਵੇਗੀ ਜੋ ਦੁਪਹਿਰ 3.10 ਵਜੇ ਵਾਪਸ ਪਹੁੰਚੇਗੀ।
ਇੱਕ ਹੋਰ ਬੱਸ ਜਲੰਧਰ ਤੋਂ ਸ਼ਾਮ 8.30 ਵਜੇ ਰਵਾਨਾ ਹੋਵੇਗੀ ਜੋ ਸਵੇਰੇ 5 ਵਜੇ ਦਿੱਲੀ ਪਹੁੰਚੇਗੀ ਅਤੇ ਦਿੱਲੀ ਤੋਂ ਸਵੇਰੇ 9 ਵਜੇ ਵਾਪਸ ਆਵੇਗੀ ਜੋ ਸ਼ਾਮ 5.30 ਵਜੇ ਵਾਪਸ ਪਹੁੰਚੇਗੀ। ਇਸ ਤੋਂ ਇਲਾਵਾ, ਤੁਸੀਂ ਵੈਬਸਾਈਟ ‘ਤੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।