Friday, November 15, 2024
HomeNationalਪਤੰਗਬਾਜ਼ੀ ਦੇ ਸ਼ੌਂਕੀਨ ਲੋਕ ਹੋ ਜਾਣ ਸਾਵਧਾਨ, ਜੇਕਰ ਹੁਣ ਪਤੰਗ ਉਡਾਇਆ ਤਾ...

ਪਤੰਗਬਾਜ਼ੀ ਦੇ ਸ਼ੌਂਕੀਨ ਲੋਕ ਹੋ ਜਾਣ ਸਾਵਧਾਨ, ਜੇਕਰ ਹੁਣ ਪਤੰਗ ਉਡਾਇਆ ਤਾ ਦੋ ਸਾਲ ਕੱਟਣੀ ਪਵੇਗੀ ਜੇਲ !

ਜੇਕਰ ਤੁਸੀਂ ਜਾਂ ਤੁਹਾਡੇ ਪਰਿਵਾਰ ਵਿੱਚੋਂ ਕੋਈ ਵੀ ਪਤੰਗ ਉਡਾਉਂਦਾ ਹੈ ਤਾਂ ਇਹ ਜ਼ਰੂਰੀ ਖਬਰ ਜਰੂਰ ਪੜ੍ਹ ਲਵੋ। ਨਹੀਂ ਤਾਂ ਤੁਹਾਨੂੰ, ਤੁਹਾਡੇ ਪਰਿਵਾਰਿਕ ਮੈਂਬਰਾਂ ਜਾਂ ਦੋਸਤਾਂ ਨੂੰ ਪਤੰਗ ਉਡਾਉਣਾ ਪੈ ਸਕਦਾ ਹੈ ਮਹਿੰਗਾ। ਤੁਹਾਨੂੰ ਦੱਸ ਦੇਈਏ ਕਿ ਤੁਸੀਂ ਪਤੰਗ ਉਡਾਉਣ ਨਾਲ ਸਲਾਖਾਂ ਪਿੱਛੇ ਵੀ ਜਾ ਸਕਦੇ ਹੋ। ਇੰਨਾ ਹੀ ਨਹੀਂ ਪਤੰਗ ਉਡਾਉਣ ‘ਤੇ ਤੁਹਾਨੂੰ ਲੱਖਾਂ ਦਾ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ।

ਤੁਹਾਨੂੰ ਜਾਣ ਕੇ ਬੜੀ ਹੈਰਾਨੀ ਹੋਵੇਗੀ ਕਿ ਦੇਸ਼ ਵਿੱਚ ਪਤੰਗਬਾਜ਼ੀ ਗੈਰ-ਕਾਨੂੰਨੀ ਹੈ। ਭਾਰਤ ਵਿੱਚ ਪਤੰਗ ਉਡਾਉਣੀ ਨਾ ਸਿਰਫ ਗੈਰ-ਕਾਨੂੰਨੀ ਹੈ, ਸਗੋਂ ਅਜਿਹਾ ਕਰਨ ‘ਤੇ ਦੋ ਸਾਲ ਦੀ ਕੈਦ ਤੇ 10 ਲੱਖ ਰੁਪਏ ਭਰਨਾ ਪੈਂਦਾ ਹੈ। ਇਹ ਮਜ਼ਾਕ ਜ਼ਰੂਰ ਲੱਗਦਾ ਹੈ ਪਰ 100 ਫ਼ੀਸਦੀ ਸੱਚ ਹੈ। ਇਸ ਲਈ ਦੇਸ਼ ਵਿੱਚ ਇੱਕ ਕਾਨੂੰਨ ਵੀ ਬਣਾਇਆ ਗਿਆ ਹੈ। ਅਜਿਹੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਕਾਨੂੰਨ ਨੂੰ ਬਰਕਰਾਰ ਕਿਉਂ ਰੱਖਿਆ ਗਿਆ ਹੈ।

ਦੱਸ ਦੇਈਏ ਕਿ ਇਸ ਦਾ ਕਾਰਨ ਦੇਸ਼ ਵਿੱਚ ਲਾਗੂ ਇੰਡੀਅਨ ਏਅਰਕ੍ਰਾਫਟ ਐਕਟ 1934 ਹੈ। ਇਸ ਕਾਨੂੰਨ ਦੇ ਤਹਿਤ ਦੇਸ਼ ਵਿੱਚ ਪਤੰਗਾਂ ਤੇ ਗੁਬਾਰੇ ਆਦਿ ਉਡਾਉਣ ‘ਤੇ ਪਾਬੰਦੀ ਲਗਾਈ ਗਈ ਹੈ। 1934 ਦੇ ਇੰਡੀਅਨ ਏਅਰਕ੍ਰਾਫਟ ਐਕਟ ਅਨੁਸਾਰ ਭਾਰਤ ਵਿੱਚ ਪਤੰਗ ਉਡਾਉਣਾ ਗੈਰ-ਕਾਨੂੰਨੀ ਹੈ, ਜਿਸ ਦੀ 2008 ਵਿੱਚ ਸੋਧ ਕੀਤੀ ਗਈ ਸੀ। ਇਸ ਐਕਟ ਦੀ ਧਾਰਾ 11 ਦੋ ਸਾਲ ਤੱਕ ਦੀ ਕੈਦ, 10 ਲੱਖ ਰੁਪਏ ਜੁਰਮਾਨਾ, ਜਾਂ ਕੈਦ ਤੇ ਜੁਰਮਾਨੇ ਦੀ ਆਗਿਆ ਦਿੰਦੀ ਹੈ। ਹਾਲਾਂਕਿ, ਪਤੰਗ ਉਡਾਉਣ ਦੇ ਸ਼ੌਕੀਨਾਂ ਲਈ ਲਾਇਸੈਂਸ ਦੀ ਵਿਵਸਥਾ ਵੀ ਕੀਤੀ ਗਈ ਹੈ। ਇਸ ਲਾਇਸੈਂਸ ਦੇ ਮਿਲਣ ‘ਤੇ ਹੀ ਪਤੰਗ ਉਡਾਉਣ ਦੀ ਇਜਾਜ਼ਤ ਹੈ।

1934 ਦੇ ਇੰਡੀਅਨ ਏਅਰਕ੍ਰਾਫਟ ਐਕਟ ਦੀ ਧਾਰਾ 11 ਵਿੱਚ ਕਿਹਾ ਗਿਆ ਹੈ ਕਿ ਜੋ ਕੋਈ ਜਾਣ-ਬੁੱਝ ਕੇ ਕਿਸੇ ਵਿਅਕਤੀ ਜਾਂ ਜ਼ਮੀਨ ਜਾਂ ਪਾਣੀ ਜਾਂ ਹਵਾ ਵਿੱਚ ਕਿਸੇ ਜਾਇਦਾਦ ਨੂੰ ਖਤਰੇ ਵਿੱਚ ਪਾਉਣ ਲਈ ਕਿਸੇ ਹਵਾਈ ਜਹਾਜ਼ ਨੂੰ ਉਡਾਉਂਦਾ ਹੈ, ਉਸ ਨੂੰ ਇੱਕ ਸਾਲ ਤੱਕ ਦੀ ਸਜ਼ਾ ਦਿੱਤੀ ਜਾਵੇਗੀ। ਜਿਸਨੂੰ ਇੱਕ ਸਾਲ ਤੱਕ ਹੋਰ ਵਧਾਇਆ ਜਾ ਸਕਦਾ ਹੈ, ਯਾਨੀ ਦੋ ਸਾਲ ਦੀ ਕੈਦ, ਜਾਂ 10 ਲੱਖ ਰੁਪਏ ਤੱਕ ਦਾ ਜੁਰਮਾਨਾ, ਜਾਂ ਦੋਵੇਂ ਹੋ ਸਕਦੇ ਹਨ।

ਇੰਡੀਅਨ ਏਅਰਕ੍ਰਾਫਟ ਐਕਟ 1934 ਦੇ ਅਨੁਸਾਰ ਇੱਕ ਏਅਰਕ੍ਰਾਫਟ ਕੋਈ ਵੀ ਮਸ਼ੀਨ ਜਾਂ ਉਪਕਰਣ ਹੈ ਜੋ ਵਾਯੂਮੰਡਲ ਦੇ ਦਬਾਅ ਦੁਆਰਾ ਸਮਰਥਿਤ ਹੁੰਦਾ ਹੈ। ਇਸ ਵਿੱਚ ਸਥਿਰ ਅਤੇ ਫ੍ਰੀ ਗੁਬਾਰੇ, ਗਲਾਈਡਰ, ਪਤੰਗ, ਏਅਰਸ਼ਿਪ ਆਦਿ ਸ਼ਾਮਿਲ ਹਨ। ਇਸ ਸ਼੍ਰੇਣੀ ਵਿੱਚ ਅਸੀਂ ਡਰੋਨ ਤੇ ਲਾਲਟੈਨ ਵੀ ਸ਼ਾਮਿਲ ਕਰ ਸਕਦੇ ਹਾਂ। ਗੌਰਤਲਬ ਹੈ ਕਿ ਭਾਰਤੀ ਕਾਨੂੰਨ ਦੇ ਅਨੁਸਾਰ ਤੁਹਾਨੂੰ ਪਤੰਗ ਉਡਾਉਣ ਲਈ ਇੱਕ ਵਿਸ਼ੇਸ਼ ਲਾਇਸੈਂਸ ਲੈਣਾ ਪੈਂਦਾ ਹੈ। ਇਹ ਲਾਇਸੈਂਸ ਕੁਝ ਰਾਜਾਂ ਤੇ ਸ਼ਹਿਰਾਂ ਵਿੱਚ ਸਥਾਨਕ ਪੁਲਿਸ ਸਟੇਸ਼ਨ ਤੇ ਭਾਰਤੀ ਨਾਗਰਿਕ ਹਵਾਬਾਜ਼ੀ ਅਥਾਰਟੀ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments