ਰੋਮ (ਰਾਘਵ): ਇਟਲੀ ‘ਚ ਕੁਝ ਖਾਲਿਸਤਾਨ ਸਮਰਥਕਾਂ ਨੇ ਮਹਾਤਮਾ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ। ਇਹ ਘਟਨਾ ਜੀ-7 ਬੈਠਕ ਲਈ ਪ੍ਰਧਾਨ ਮੰਤਰੀ ਮੋਦੀ ਦੇ ਇਟਲੀ ਦੌਰੇ ਤੋਂ ਕੁਝ ਦਿਨ ਪਹਿਲਾਂ ਵਾਪਰੀ ਹੈ। ਦੱਸਣਯੋਗ ਹੈ ਕਿ ਇਸ ਵਾਰ 50ਵਾਂ ਜੀ-7 ਸਿਖਰ ਸੰਮੇਲਨ 13 ਤੋਂ 15 ਜੂਨ ਤੱਕ ਇਟਲੀ ਦੇ ਅਪੁਲੀਆ ‘ਚ ਹੋਣ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਮੋਦੀ ਜੀ-7 ਸੰਮੇਲਨ ਦੌਰਾਨ ਮਹਾਤਮਾ ਗਾਂਧੀ ਦੀ ਮੂਰਤੀ ਦਾ ਉਦਘਾਟਨ ਕਰਨ ਜਾ ਰਹੇ ਸਨ, ਜਿਸ ਨੂੰ ਖਾਲਿਸਤਾਨੀਆਂ ਨੇ ਨੁਕਸਾਨ ਪਹੁੰਚਾਇਆ ਸੀ। ਹਾਲਾਂਕਿ ਵਿਦੇਸ਼ਾਂ ‘ਚ ਇਸ ਤਰ੍ਹਾਂ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ 2024 ਦੇ ਸ਼ੁਰੂ ਵਿੱਚ ਕੈਨੇਡਾ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਖਾਲਿਸਤਾਨ ਸਮਰਥਕਾਂ ਨੇ ਟੁੱਟੇ ਹੋਏ ਬੁੱਤ ‘ਤੇ ਭਾਰਤ ਵਿਰੋਧੀ ਸਪਰੇਅ ਪੇਂਟਿੰਗ ਵੀ ਕੀਤੀ ਸੀ।