ਅੱਜਕੱਲ੍ਹ ਹਰ ਕੋਈ ਸਭ ਤੋਂ ਖੂਬਸੂਰਤ ਦਿਖਣਾ ਚਾਹੁੰਦਾ ਹੈ। ਅਕਸਰ ਕਈ ਲੋਕ ਜ਼ਿਆਦਾ ਖੂਬਸੂਰਤ ਦਿਖਣ ਲਈ ਆਪਣੇ ਚਿਹਰੇ ‘ਤੇ ਬਾਹਰੀ ਪ੍ਰੋਡਕਟਸ ਲਗਾ ਕੇ ਆਪਣਾ ਚਿਹਰਾ ਪਹਿਲਾਂ ਨਾਲੋਂ ਜ਼ਿਆਦਾ ਖਰਾਬ ਕਰ ਲੈਂਦੇ ਹਨ। ਪਰ ਅੱਜ ਅਸੀਂ ਤੁਹਾਡੇ ਲਈ ਅਜਿਹਾ ਹੀ ਹੱਲ ਲੈ ਕੇ ਆਏ ਹਾਂ। ਜਿਸ ਨਾਲ ਤੁਹਾਡੀ ਚਮੜੀ ਹਮੇਸ਼ਾ ਚਮਕਦਾਰ ਰਹੇਗੀ। ਭਾਵੇਂ ਕਾਜੂ ਇੱਕ ਸੁੱਕਾ ਭੋਜਨ ਹੈ ਪਰ ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਦੀ ਹੈ। ਕਾਜੂ ਸਾਡੇ ਚਿਹਰੇ ਦੀ ਚਮਕ ਵਧਾਉਂਦਾ ਹੈ ਅਤੇ ਵਾਲਾਂ ਨੂੰ ਮਜ਼ਬੂਤ ਕਰਦਾ ਹੈ।
1. ਜੇਕਰ ਤੁਹਾਡੀ ਚਮੜੀ ਤੇਲਯੁਕਤ ਹੈ ਤਾਂ ਰਾਤ ਨੂੰ ਦੁੱਧ ‘ਚ ਕਾਜੂ ਪਾਓ। ਸਵੇਰੇ ਇਸ ਨੂੰ ਬਾਰੀਕ ਪੀਸ ਕੇ ਮੁਲਤਾਨੀ ਮਿੱਟੀ ‘ਚ ਮਿਲਾ ਲਓ, ਥੋੜ੍ਹੀ ਮਾਤਰਾ ‘ਚ ਨਿੰਬੂ ਜਾਂ ਦਹੀਂ ਮਿਲਾ ਕੇ ਚਿਹਰੇ ‘ਤੇ ਲਗਾਓ।
2. ਜੇਕਰ ਤੁਹਾਡੀ ਚਮੜੀ ਖੁਸ਼ਕ ਹੈ ਤਾਂ ਇਸ ਬਾਰੀਕ ਪੀਸੇ ਹੋਏ ਕਾਜੂ ‘ਚ ਮੁਲਤਾਨੀ ਮਿੱਟੀ ਅਤੇ ਸ਼ਹਿਦ ਮਿਲਾ ਕੇ ਲਗਾਉਣ ਨਾਲ ਫਾਇਦਾ ਹੋਵੇਗਾ।
3. ਕਾਜੂ ਨੂੰ ਭਿਓ ਕੇ ਪੀਸ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਚਿਹਰੇ ‘ਤੇ ਲਗਾਓ, ਇਸ ਨਾਲ ਤੁਹਾਡੇ ਚਿਹਰੇ ਦੀ ਚਮਕ ਬਣੀ ਰਹੇਗੀ। ਇਸ ਦੀ ਰੋਜ਼ਾਨਾ ਵਰਤੋਂ ਨਾਲ ਚਮੜੀ ‘ਚ ਨਿਖਾਰ ਆਵੇਗਾ। ਚਮੜੀ ਲਈ ਵੀ ਕਾਜੂ ਨੂੰ ਦੁੱਧ ਵਿਚ ਮਿਲਾ ਕੇ ਰਗੜਨ ਨਾਲ ਚਮੜੀ ਸੁੰਦਰ ਅਤੇ ਨਰਮ ਬਣ ਜਾਂਦੀ ਹੈ। ਇਹ ਰੰਗ ਨੂੰ ਵੀ ਨਿਖਾਰਦਾ ਹੈ।
4. ਕਾਜੂ ‘ਚ ਤਾਂਬਾ ਹੁੰਦਾ ਹੈ ਜੋ ਵਾਲਾਂ ਨੂੰ ਮਜ਼ਬੂਤ ਬਣਾਉਂਦਾ ਹੈ।
5. ਰੋਜ਼ਾਨਾ ਕਾਜੂ ਖਾਣ ਨਾਲ ਵਾਲ ਵੀ ਲੰਬੇ ਅਤੇ ਚਮਕਦਾਰ ਬਣਦੇ ਹਨ ਅਤੇ ਵਾਲ ਝੜਨ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।