Bawal Movie Wrap Up: ਬਾਲੀਵੁੱਡ ਅਭਿਨੇਤਾ ਵਰੁਣ ਧਵਨ ਅਤੇ ਜਾਹਨਵੀ ਕਪੂਰ ਫਿਲਮ ‘ਬਵਾਲ’ ‘ਚ ਇਕੱਠੇ ਨਜ਼ਰ ਆਉਣਗੇ। ਜਾਣਕਾਰੀ ਲਈ ਦੱਸ ਦੇਈਏ ਕਿ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਜਿਸਦਾ ਵੀਡੀਓ ਅਦਾਕਾਰ ਵੱਲੋਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤਾ ਗਿਆ ਹੈ।
ਜੀ ਹਾਂ, ਵਰੁਣ ਧਵਨ ਨੇ ਆਪਣੇ ਇੰਸਟਾਗ੍ਰਾਮ ‘ਤੇ ਆਖਰੀ ਸ਼ੈਡਿਊਲ ਦੀ ਰੈਪ ਅੱਪ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਦੇ ਕੈਪਸ਼ਨ ‘ਚ ਵਰੁਣ ਨੇ ਲਿਖਿਆ, ”ਅਸੀਂ ਹਰ ਪਾਸੇ ਹੰਗਾਮਾ ਮਚਾ ਦਿੱਤਾ ਹੈ। ਫਿਲਮ ਨੂੰ ਅਜੂ ਭਈਆ ਦੇ ਅੰਦਾਜ਼ ਵਿੱਚ ਪੂਰਾ ਕੀਤਾ। ਅਗਲਾ ਬਵਾਲ 7 ਅਪ੍ਰੈਲ ਨੂੰ ਸਿਨੇਮਾਘਰਾਂ ‘ਚ ਹੋਵੇਗਾ।” ਮਹੱਤਵਪੂਰਨ ਗੱਲ ਇਹ ਹੈ ਕਿ ਫਿਲਮ ਸਾਜਿਦ ਨਾਡਿਆਡਵਾਲਾ ਦੁਆਰਾ ਬਣਾਈ ਗਈ ਹੈ ਅਤੇ ਅਰਥਸਕਈ ਪਿਕਚਰਜ਼ ਦੁਆਰਾ ਸਹਿ-ਨਿਰਮਿਤ ਹੈ। ਇਹ ਫਿਲਮ 07 ਅਪ੍ਰੈਲ 2023 ਨੂੰ ਰਿਲੀਜ਼ ਹੋਵੇਗੀ।