ਜੇਕਰ ਤੁਹਾਨੂੰ ਅਗਲੇ ਮਹੀਨੇ ਬੈਂਕ ਦਾ ਕੋਈ ਕੰਮ ਹੈ ਤਾਂ ਬ੍ਰਾਂਚ ‘ਚ ਵਿਜ਼ਟ ਕਰਨ ਤੋਂ ਪਹਿਲਾਂ ਇਨ੍ਹਾਂ ਤਰੀਕਾਂ ਤੇ ਧਿਆਨ ਜ਼ਰੂਰ ਦਵੋ, ਦੱਸਿਆ ਜਾ ਰਿਹਾ ਹੈ ਕਿ ਫਰਵਰੀ ਵਿੱਚ 12 ਦਿਨ ਬੈਂਕ ਬੰਦ ਰਹਿਣਗੇ। ਰਿਜ਼ਰਵ ਬੈਂਕ ਆਫ ਇੰਡੀਆ ਨੇ ਦੇਸ਼ ਭਰ ਵਿਚ ਬੈਂਕਾਂ ਦੀ ਛੁੱਟੀ ਦੀ ਲਿਸਟ ਜਾਰੀ ਕਰ ਦਿੱਤੀ ਹੈ ਜਿਸ ਵਿਚ ਐਤਵਾਰ, ਦੂਜੇ ਤੇ ਚੌਥੇ ਸ਼ਨੀਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ।
ਤੁਹਾਨੂੰ ਦੱਸ ਦੇਈਏ ਕਿ ਫਰਵਰੀ ਵਿਚ ਬਸੰਤ ਪੰਚਮੀ, ਗੁਰੂ ਰਵਿਦਾਸ ਜਯੰਤੀ ਦੇ ਮੌਕੇ ‘ਤੇ ਛੁੱਟੀ ਰਹੇਗੀ। ਸਾਡੇ ਦੇਸ਼ ਵਿਚ ਹਰ ਸੂਬੇ ਵਿਚ ਵੱਖ-ਵੱਖ ਸੰਸਕ੍ਰਿਤੀ ਹੈ। ਇਸ ਵਾਰ ਫਰਵਰੀ ਦੇ ਮਹੀਨੇ ਬਹੁਤ ਸਾਰੇ ਲੋਕਲ ਤਿਓਹਾਰ ਹਨ। ਜੇਕਰ ਬੈਂਕ ਜਾਣ ਦਾ ਪਲਾਨ ਬਣਇਆ ਹੈ ਤਾਂ ਬੈਂਕਿੰਗ ਹਾਲੀਡੇ ਦੀ ਲਿਸਟ ਜ਼ਰੂਰ ਦੇਖ ਲਓ ਤਾਂਜੋ ਪ੍ਰੇਸ਼ਾਨ ਨਾ ਹੋਣਾ ਪਵੇ।
2 ਫਰਵਰੀ – ਸੋਨਮ ਲੋਚਰ (ਗੰਗਟੋਕ ਵਿੱਚ ਬੈਂਕ ਬੰਦ ਰਹਿਣਗੇ), 5 ਫਰਵਰੀ – ਸਰਸਵਤੀ ਪੂਜਾ / ਸ਼੍ਰੀ ਪੰਚਮੀ / ਬਸੰਤ ਪੰਚਮੀ (ਅਗਰਤਲਾ, ਭੁਵਨੇਸ਼ਵਰ, ਕੋਲਕਾਤਾ ਵਿੱਚ ਬੈਂਕ ਬੰਦ), 6 ਫਰਵਰੀ – ਪਹਿਲਾ ਐਤਵਾਰ, 12 ਫਰਵਰੀ – ਮਹੀਨੇ ਦਾ ਦੂਜਾ ਸ਼ਨੀਵਾਰ, 13 ਫਰਵਰੀ – ਦੂਜਾ ਐਤਵਾਰ, 15 ਫਰਵਰੀ- ਮੁਹੰਮਦ ਹਜ਼ਰਤ ਅਲੀ ਦਾ ਜਨਮਦਿਨ/ਲੁਈਸ-ਨਾਗਈ-ਨੀ (ਇੰਫਾਲ, ਕਾਨਪੁਰ, ਲਖਨਊ ਵਿੱਚ ਬੈਂਕ ਬੰਦ), 16 ਫਰਵਰੀ – ਗੁਰੂ ਰਵਿਦਾਸ ਜਯੰਤੀ (ਚੰਡੀਗੜ੍ਹ/ ਪੰਜਾਬ ‘ਚ ਬੈਂਕ ਬੰਦ ), 18 ਫਰਵਰੀ – ਦੋਲਜਾਤਰਾ (ਕੋਲਕਾਤਾ ‘ਚ ਬੈਂਕ ਬੰਦ ਰਹਿਣਗੇ), 19 ਫਰਵਰੀ – ਛਤਰਪਤੀ ਸ਼ਿਵਾਜੀ ਮਹਾਰਾਜ ਜਯੰਤੀ (ਬੇਲਾਪੁਰ, ਮੁੰਬਈ, ਨਾਗਪੁਰ ਵਿੱਚ ਬੈਂਕ ਬੰਦ), 20 ਫਰਵਰੀ – ਤੀਜਾ ਐਤਵਾਰ, 26 ਫਰਵਰੀ – ਮਹੀਨੇ ਦਾ ਚੌਥਾ ਸ਼ਨੀਵਾਰ, 27 ਫਰਵਰੀ – ਚੌਥਾ ਐਤਵਾਰ