Friday, November 15, 2024
HomeBusinessBank Holidays In May: ਮਈ ਦੇ ਮਹੀਨੇ ਵਿੱਚ 12 ਦਿਨ ਬੰਦ ਰਹਿਣਗੇ...

Bank Holidays In May: ਮਈ ਦੇ ਮਹੀਨੇ ਵਿੱਚ 12 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ List

Bank Holidays In May: ਮਈ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ। ਮਈ 2022 ਦੀ ਸ਼ੁਰੂਆਤ ਦੇ ਨਾਲ, ਬੈਂਕ ਛੁੱਟੀਆਂ ਦੀ ਇੱਕ ਨਵੀਂ ਸੂਚੀ ਜਾਰੀ ਕੀਤੀ ਜਾਵੇਗੀ। ਮਈ ਮਹੀਨੇ ‘ਚ ਬੈਂਕ 12 ਦਿਨ ਬੰਦ ਰਹਿਣਗੇ। ਯਾਨੀ ਬੈਂਕ ਬ੍ਰਾਂਚ ਜਾਣ ਤੋਂ ਪਹਿਲਾਂ ਤੁਹਾਨੂੰ ਮਈ ਮਹੀਨੇ ਦੀਆਂ ਬੈਂਕ ਛੁੱਟੀਆਂ ਦੀ ਪੂਰੀ ਸੂਚੀ ਦੇਖਣੀ ਚਾਹੀਦੀ ਹੈ। ਮਈ ਦਾ ਪਹਿਲਾ ਦਿਨ ਬੈਂਕਾਂ ਵਿੱਚ ਛੁੱਟੀ ਨਾਲ ਸ਼ੁਰੂ ਹੋ ਰਿਹਾ ਹੈ। ਇਸ ਤੋਂ ਇਲਾਵਾ ਰਾਜਾਂ ਦੇ ਤਿਉਹਾਰਾਂ ਅਤੇ ਦਿਨਾਂ ਦੇ ਹਿਸਾਬ ਨਾਲ ਵੱਖ-ਵੱਖ ਸੂਬਿਆਂ ‘ਚ ਛੁੱਟੀਆਂ ਵੀ ਵੱਖ-ਵੱਖ ਦਿਨਾਂ ‘ਤੇ ਹੋਣਗੀਆਂ। ਇਸ ਦੇ ਨਾਲ ਹੀ ਦੇਸ਼ ਭਰ ਦੇ ਬੈਂਕਾਂ ‘ਤੇ ਕੁਝ ਛੁੱਟੀਆਂ ਲਾਗੂ ਹੋਣਗੀਆਂ। ਯਾਨੀ ਉਸ ਦਿਨ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ।

ਮਈ ਵਿੱਚ ਬੈਂਕ ਕਦੋਂ ਬੰਦ ਰਹਿਣਗੇ ਬੈਂਕ, ਦੇਖੋ List

1 ਮਈ: ਮਈ ਦਿਵਸ/ਮਹਾਰਾਸ਼ਟਰ ਦਿਵਸ ਮੌਕੇ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ।

2 ਮਈ: ਰਮਜ਼ਾਨ ਈਦ/ਈਦ-ਉਲ-ਫਿਤਰ ਦੇ ਕਾਰਨ ਕੇਰਲ ਵਿੱਚ ਬੈਂਕ ਬੰਦ ਰਹਿਣਗੇ।

3 ਮਈ: ਪਰਸ਼ੂਰਾਮ ਜਯੰਤੀ/ਰਮਜ਼ਾਨ/ਬਸਾਵ ਜਯੰਤੀ/ਅਕਸ਼ੈ ਤ੍ਰਿਤੀਆ ਦੇ ਕਾਰਨ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬੈਂਕ ਬੰਦ ਰਹਿਣਗੇ।

8 ਮਈ : ਐਤਵਾਰ ਕਾਰਨ ਬੈਂਕ ਬੰਦ ਰਹਿਣਗੇ।

9 ਮਈ: ਰਬਿੰਦਰਨਾਥ ਟੈਗੋਰ ਜਯੰਤੀ ‘ਤੇ ਪੱਛਮੀ ਬੰਗਾਲ ਅਤੇ ਤ੍ਰਿਪੁਰਾ ਦੇ ਬੈਂਕ ਬੰਦ ਰਹਿਣਗੇ।

14 ਮਈ: ਮਹੀਨੇ ਦਾ ਦੂਜਾ ਸ਼ਨੀਵਾਰ, ਜਿਸ ਕਾਰਨ ਬੈਂਕ ਬੰਦ ਰਹਿਣਗੇ।

15 ਮਈ : ਐਤਵਾਰ ਕਾਰਨ ਦੇਸ਼ ਭਰ ਵਿੱਚ ਬੈਂਕਾਂ ਵਿੱਚ ਛੁੱਟੀ ਰਹੇਗੀ।

16 ਮਈ: ਬੁੱਧ ਪੂਰਨਿਮਾ, ਸਿੱਕਮ ਦਿਵਸ ਦੇ ਮੱਦੇਨਜ਼ਰ ਦੇਸ਼ ਦੇ ਜ਼ਿਆਦਾਤਰ ਬੈਂਕ ਨੂੰ ਬੰਦ ਰਹਿਣਗੇ।

22 ਮਈ : ਦੇਸ਼ ਭਰ ਦੇ ਬੈਂਕ ਐਤਵਾਰ ਨੂੰ ਬੰਦ ਰਹਿਣਗੇ।

24 ਮਈ: ਸਿੱਕਮ ਵਿੱਚ ਕਾਜ਼ੀ ਨਜ਼ਰੁਲ ਇਸਲਾਮ ਜੈਅੰਤੀ ਦੇ ਮੱਦੇਨਜ਼ਰ ਬੈਂਕ ਬੰਦ ਰਹਿਣਗੇ।

28 ਮਈ : ਮਹੀਨੇ ਦਾ ਚੌਥਾ ਸ਼ਨੀਵਾਰ ਹੋਵੇਗਾ, ਜਿਸ ਕਾਰਨ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ।

29 ਮਈ : ਐਤਵਾਰ ਨੂੰ ਬੈਂਕ ਬੰਦ ਰਹਿਣਗੇ।

RELATED ARTICLES

LEAVE A REPLY

Please enter your comment!
Please enter your name here

Most Popular

Recent Comments