ਪ੍ਰਯਾਗਰਾਜ (ਸਾਹਿਬ) : ਉੱਤਰ ਪ੍ਰਦੇਸ਼ ਸਰਕਾਰ ਨੂੰ ਵੱਡਾ ਹੁਕਮ ਦਿੰਦੇ ਹੋਏ ਇਲਾਹਾਬਾਦ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਕਿਹਾ ਹੈ ਕਿ ਕਾਨਪੁਰ ਦੇ ਇਕ ਸਕੂਲ ਨੇੜੇ ਸਥਿਤ ਸ਼ਰਾਬ ਦੀ ਦੁਕਾਨ ਦਾ ਲਾਇਸੈਂਸ ਰੀਨਿਊ ਨਾ ਕੀਤਾ ਜਾਵੇ। ਇਸ ਮਾਮਲੇ ‘ਚ 5 ਸਾਲਾ ਵਿਦਿਆਰਥੀ ਨੇ ਦੁਕਾਨ ਨੂੰ ਟਰਾਂਸਫਰ ਕਰਨ ਦੀ ਮੰਗ ਨੂੰ ਲੈ ਕੇ ਅਦਾਲਤ ‘ਚ ਪਹੁੰਚ ਕੀਤੀ ਸੀ।
- ਵਿਦਿਆਰਥੀ ਅਥਰਵ ਦੀਕਸ਼ਿਤ ਨੇ ਆਪਣੀ ਜਨਹਿੱਤ ਪਟੀਸ਼ਨ ‘ਚ ਕਿਹਾ ਕਿ ਸ਼ਰਾਬ ਦੀ ਦੁਕਾਨ ਦਿਨ ਭਰ ਖੁੱਲ੍ਹੀ ਰਹਿੰਦੀ ਹੈ ਅਤੇ ਇਹ ”ਸਮਾਜਿਕ ਤੱਤਾਂ” ਦੀ ਮਿਲਣੀ ਵਾਲੀ ਥਾਂ ਬਣ ਗਈ ਹੈ, ਜਿਸ ਕਾਰਨ ਸਕੂਲੀ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ।
- ਪਟੀਸ਼ਨਕਰਤਾ ਨੇ ਰਾਜ ਦੇ ਅਧਿਕਾਰੀਆਂ ਨੂੰ ਆਜ਼ਾਦ ਨਗਰ ਵਿੱਚ ਸਥਿਤ ਇਸ ਦੇਸੀ ਸ਼ਰਾਬ ਦੀ ਦੁਕਾਨ ਨੂੰ 2024-25 ਲਈ ਨਵਾਂ ਜਾਂ ਨਵਿਆਉਣ ਵਾਲਾ ਲਾਇਸੈਂਸ ਨਾ ਦੇਣ ਦੇ ਨਿਰਦੇਸ਼ ਵੀ ਮੰਗੇ ਹਨ। ਉਸ ਦਾ ਕਹਿਣਾ ਹੈ ਕਿ ਸ਼ਰਾਬ ਦੀ ਦੁਕਾਨ ਅਤੇ ਉਸ ਦੇ ਸਕੂਲ ਵਿਚਾਲੇ ਸਿਰਫ਼ 30 ਮੀਟਰ ਦੀ ਦੂਰੀ ਹੈ।