ਏਸ਼ੀਆ ਕੱਪ 2022 ਹੁਣ ਸੰਯੁਕਤ ਅਰਬ ਅਮੀਰਾਤ (UAE) ਵਿੱਚ ਖੇਡਿਆ ਜਾਵੇਗਾ। ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਮੁੰਬਈ ਵਿੱਚ ਹੋਈ ਸਿਖਰ ਕੌਂਸਲ ਦੀ ਮੀਟਿੰਗ ਤੋਂ ਬਾਅਦ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਇਹ ਟੂਰਨਾਮੈਂਟ ਵਿੱਤੀ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ‘ਚ ਕਰਵਾਇਆ ਜਾਣਾ ਸੀ। ਏਸ਼ੀਆ ਕੱਪ 27 ਅਗਸਤ ਤੋਂ 11 ਸਤੰਬਰ ਤੱਕ ਖੇਡਿਆ ਜਾਣਾ ਹੈ ਅਤੇ ਇਹ ਟੀ-20 ਫਾਰਮੈਟ ‘ਚ ਖੇਡਿਆ ਜਾਵੇਗਾ।
ਗਾਂਗੁਲੀ ਨੇ ਸਿਖਰ ਪ੍ਰੀਸ਼ਦ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ”ਏਸ਼ੀਆ ਕੱਪ ਯੂਏਈ ‘ਚ ਹੋਵੇਗਾ ਕਿਉਂਕਿ ਇਹ ਇਕੋ ਇਕ ਅਜਿਹੀ ਜਗ੍ਹਾ ਹੈ ਜਿੱਥੇ ਬਾਰਿਸ਼ ਨਹੀਂ ਹੋਵੇਗੀ।
ਵਿੱਤੀ ਸੰਕਟ ਕਾਰਨ ਲਿਆ ਇਹ ਫੈਸਲਾ
ਸ਼੍ਰੀਲੰਕਾ ਕ੍ਰਿਕੇਟ (SLC) ਨੇ ਬੁੱਧਵਾਰ ਨੂੰ ਏਸ਼ੀਅਨ ਕ੍ਰਿਕੇਟ ਪਰਿਸ਼ਦ (ਏਸੀਸੀ) ਨੂੰ ਸੂਚਿਤ ਕੀਤਾ ਕਿ ਬੋਰਡ ਦੇਸ਼ ਵਿੱਚ ਆਰਥਿਕ ਅਤੇ ਰਾਜਨੀਤਿਕ ਸੰਕਟ ਦੇ ਕਾਰਨ ਏਸ਼ੀਆ ਕੱਪ ਟੀ-20 ਦੇ ਆਗਾਮੀ ਸੰਸਕਰਣ ਦੀ ਮੇਜ਼ਬਾਨੀ ਕਰਨ ਦੀ ਸਥਿਤੀ ਵਿੱਚ ਨਹੀਂ ਹੋਵੇਗਾ। SLC ਦਾ ਇਹ ਬਿਆਨ ਲੰਕਾ ਪ੍ਰੀਮੀਅਰ ਲੀਗ (LPL) ਦੇ ਤੀਜੇ ਐਡੀਸ਼ਨ ਦੇ ਮੁਲਤਵੀ ਹੋਣ ਤੋਂ ਬਾਅਦ ਆਇਆ ਹੈ।
ਛੇ ਟੀਮਾਂ ਲੈਣ ਜਾ ਰਹੀਆਂ ਹਿੱਸਾ
27 ਅਗਸਤ ਤੋਂ 11 ਸਤੰਬਰ ਤੱਕ ਹੋਣ ਵਾਲੇ ਏਸ਼ੀਆ ਕੱਪ 2022 ਵਿੱਚ ਛੇ ਟੀਮਾਂ ਹਿੱਸਾ ਲੈਣ ਜਾ ਰਹੀਆਂ ਹਨ। ਸ਼੍ਰੀਲੰਕਾ, ਮੌਜੂਦਾ ਚੈਂਪੀਅਨ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਪਹਿਲਾਂ ਹੀ ਟੂਰਨਾਮੈਂਟ ਲਈ ਕੁਆਲੀਫਾਈ ਕਰ ਚੁੱਕੇ ਹਨ। ਇਸ ਦੇ ਨਾਲ ਹੀ ਛੇਵੀਂ ਅਤੇ ਆਖਰੀ ਟੀਮ ਦਾ ਫੈਸਲਾ ਕੁਆਲੀਫਾਇੰਗ ਟੂਰਨਾਮੈਂਟ ਤੋਂ ਬਾਅਦ ਕੀਤਾ ਜਾਵੇਗਾ। ਛੇ ਟੀਮਾਂ ਦਾ ਕੁਆਲੀਫਾਇੰਗ ਟੂਰਨਾਮੈਂਟ ਜਿਸ ਵਿੱਚ ਹਾਂਗਕਾਂਗ, ਕੁਵੈਤ, ਸਿੰਗਾਪੁਰ ਅਤੇ ਯੂਏਈ ਸ਼ਾਮਲ ਹਨ, 20 ਅਗਸਤ ਤੋਂ ਸ਼ੁਰੂ ਹੋਣਗੇ।