ਪੱਤਰ ਪ੍ਰੇਰਕ : ਸ਼ਰਾਬ ਨੀਤੀ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਿਹਾੜ ਜੇਲ੍ਹ ਦੇ ਸੁਪਰਡੈਂਟ ਨੂੰ ਪੱਤਰ ਲਿਖਿਆ ਹੈ। ਪੱਤਰ ਵਿੱਚ ਸੀਐਮ ਕੇਜਰੀਵਾਲ ਨੇ ਕਿਹਾ ਕਿ ਮੈਂ ਅਖਬਾਰ ਵਿੱਚ ਤਿਹਾੜ ਪ੍ਰਸ਼ਾਸਨ ਦਾ ਬਿਆਨ ਪੜ੍ਹਿਆ ਹੈ। ਬਿਆਨ ਪੜ੍ਹ ਕੇ ਦੁਖੀ ਹਾਂ। ਤਿਹਾੜ ਦੇ ਦੋਵੇਂ ਬਿਆਨ ਝੂਠੇ ਹਨ। ਮੈਂ ਰੋਜ਼ਾਨਾ ਇਨਸੁਲਿਨ ਦੀ ਮੰਗ ਕਰ ਰਿਹਾ ਹਾਂ। ਮੈਂ ਗਲੂਕੋਜ਼ ਮੀਟਰ ਦੀ ਰੀਡਿੰਗ ਦਿਖਾਈ ਅਤੇ ਕਿਹਾ ਕਿ ਦਿਨ ਵਿੱਚ 3 ਵਾਰ ਸ਼ੂਗਰ ਬਹੁਤ ਜ਼ਿਆਦਾ ਜਾ ਰਹੀ ਸੀ।
ਕੇਜਰੀਵਾਲ ਨੇ ਕਿਹਾ, ਮੇਰੀ ਸ਼ੂਗਰ ਰੋਜ਼ਾਨਾ 250 ਤੋਂ 320 ਦੇ ਵਿਚਕਾਰ ਵਧ ਰਹੀ ਹੈ। ਏਮਜ਼ ਦੇ ਡਾਕਟਰਾਂ ਨੇ ਕਦੇ ਨਹੀਂ ਕਿਹਾ ਕਿ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਏਮਜ਼ ਦੇ ਡਾਕਟਰਾਂ ਨੇ ਕਿਹਾ ਕਿ ਉਹ ਡਾਟਾ ਅਤੇ ਇਤਿਹਾਸ ਦੇਖਣ ਤੋਂ ਬਾਅਦ ਦੱਸਣਗੇ। ਤਿਹਾੜ ਪ੍ਰਸ਼ਾਸਨ ਸਿਆਸੀ ਦਬਾਅ ਹੇਠ ਪਿਆ ਹੋਇਆ ਹੈ।