Nation Post

ਅਰਵਿੰਦ ਕੇਜਰੀਵਾਲ ਨੇ CM ਚੰਨੀ ‘ਤੇ ਸਾਧਿਆ ਨਿਸ਼ਾਨਾ, ਕਿਹਾ “CM ਚੰਨੀ ਇੱਕ ਬੇਇਮਾਨ ਆਦਮੀ

ਪੰਜਾਬ ਵਿਧਾਨ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਬਹੁਤ ਜ਼ਿਆਦਾ ਸਰਗਰਮ ਹਨ। ਇਸੇ ਵਿਚਾਲੇ ਆਮ ਆਦਮੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ‘ਤੇ ਨਿਸ਼ਾਨਾ ਸਾਧਿਆ ਹੈ। ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 1966 ਤੋਂ ਲੈ ਕੇ ਅੱਜ ਤੱਕ ਪੰਜਾਬ ਨੂੰ ਲੁੱਟਿਆ ਗਿਆ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਨੇ ਤੈਅ ਕਰਨਾ ਹੈ ਕਿ ਇਸ ਵਾਰ ਰੇਤ ਚੋਰੀ ਕਰਨ ਵਾਲਿਆਂ ਨੂੰ ਵੋਟ ਦੇਣੀ ਹੈ ਜਾਂ ਆਮ ਆਦਮੀ ਪਾਰਟੀ ਤੋਂ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਮਾਨ ਨੂੰ ਵੋਟ ਦੇਣੀ ਹੈ।

ਇਸ ਤੋਂ ਅੱਗੇ ਕੇਜਰੀਵਾਲ ਨੇ ਕਿਹਾ ਕਿ ਪਿਛਲੀਆਂ ਗਲਤੀਆਂ ਨੂੰ ਅਸੀਂ ਸੁਧਾਰਿਆ ਹੈ। ਕੇਜਰੀਵਾਲ ਦਾ ਕਹਿਣਾ ਹੈ ਕਿ ‘ਉਮੀਦ ਕਰਦਾ ਹਾਂ ਕਿ ਪੰਜਾਬ ਦੇ ਲੋਕ ਇਸ ਵਾਰ ਸਾਨੂੰ ਜ਼ਰੂਰ ਮੌਕਾ ਦੇਣਗੇ’। ਪੰਜਾਬ ਦਾ ਬੱਚਾ-ਬੱਚਾ ਬੋਲ ਰਿਹਾ ਹੈ ਕਿ ਚਰਨਜੀਤ ਚੰਨੀ ਬੇਇਮਾਨ ਆਦਮੀ ਹੈ। 111 ਦਿਨ ਵਿੱਚ CM ਚੰਨੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕੈਪਟਨ ਦੇ ਸਮੇਂ ਕਾਂਗਰਸ ਦੇ ਬਹੁਤ ਸਾਰੇ ਮੰਤਰੀ ਰੇਤ ਮਾਫੀਆ ਵਿੱਚ ਸ਼ਾਮਿਲ ਸਨ। ਕੈਪਟਨ ਨੇ ਹੈਲੀਕਾਪਟਰ ਦਾ ਦੌਰਾ ਕੀਤਾ ਸੀ ਤਾਂ ਨੀਚੇ ਰੇਤ ਦੀ ਮਾਈਨਿੰਗ ਚੱਲ ਰਹੀ ਸੀ, ਜਿਸ ਵਿੱਚ CM ਚੰਨੀ ਦਾ ਨਾਮ ਆਇਆ ਸੀ।

ਦੱਸ ਦੇਈਏ ਕਿ ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਲਈ 20 ਫਰਵਰੀ ਨੂੰ ਵੱਟਾਂ ਪੈਣੀਆਂ ਹਨ। ਉੱਥੇ ਹੀ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। ਜਿਸ ਤੋਂ ਬਾਅਦ ਸਾਫ ਹੋ ਜਾਵੇਗਾ ਕਿ ਇਸ ਵਾਰ ਪੰਜਾਬ ਵਿੱਚ ਕਿਹੜੀ ਪਾਰਟੀ ਨੂੰ ਜਨਤਾ ਦਾ ਸਾਥ ਮਿਲਿਆ ਹੈ।

Exit mobile version