ਪੱਤਰ ਪ੍ਰੇਰਕ : ਪੰਜਾਬ ਵਿੱਚ ਲੋਕ ਸਭਾ ਚੋਣਾਂ 2024 ਬਹੁਤ ਹੀ ਦਿਲਚਸਪ ਹੋਣ ਵਾਲੀਆਂ ਹਨ, ਜਿੱਥੇ ਸਾਰੀਆਂ ਹੀ ਸਿਆਸੀ ਪਾਰਟੀਆਂ ਇੱਕ-ਇੱਕ ਸੀਟ ਨੂੰ ਜਿੱਤਣ ਲਈ ਪੂਰੀ ਵਾਹ ਲਗਾ ਰਹੀਆਂ ਨੇ, ਉੱਥੇ ਹੀ ਹੁਣ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ‘ਚ ਉਤਰ ਆਏ ਹਨ। ਐੱਨ.ਆਈ.ਏ. ਦੇ ਇਲਜ਼ਾਮਾਂ ‘ਚ ਡਿਬਰੂਗੜ੍ਹ ਜੇਲ ‘ਚ ਬੰਦ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇਗਾ।
ਖਡੂਰ ਸਾਹਿਬ ਸੀਟ ਦੀ ਟੱਕਰ ਹੁਣ ਬਹੁਤ ਹੀ ਰੌਚਕ ਹੋ ਗਈ ਹੈ। ਇਸ ਦਾ ਕਾਰਨ ਸਿਆਸੀ ਉਮੀਦਵਾਰਾਂ ਦੇ ਨਾਲ ਆਜ਼ਾਦ ਉਮੀਦਵਾਰਾਂ ਦਾ ਚੋਣ ਲੜਨਾ ਹੈ। ਐੱਨ.ਆਈ.ਏ. ਦੇ ਇਲਜ਼ਾਮਾਂ ‘ਚ ਡਿਬਰੂਗੜ੍ਹ ਜੇਲ ‘ਚ ਬੰਦ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇਗਾ। ਇਹ ਜਾਣਕਾਰੀ ਉਨ੍ਹਾਂ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਦਿੱਤੀ।
ਇੱਕ ਪਾਸੇ ਵਕੀਲ ਰਾਜਦੇਵ ਸਿੰਘ ਖਾਲਾਸਾ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਸਿਆਸਤ ‘ਚ ਆਉਣ ਦਾ ਬਿਆਨ ਦਿੱਤਾ ਗਿਆ ਤਾਂ ਦੂਜੇ ਪਾਸੇ ਅੰਮ੍ਰਿਤਪਾਲ ਦੀ ਮਾਤਾ ਨੇ ਵੱਡਾ ਬਿਆਨ ਦਿੰਦੇ ਆਖਿਆ ਕਿ ਇਸ ਗੱਲ ਦੀ ਅਜੇ ਕੋਈ ਪੁਸ਼ਟੀ ਨਹੀਂ ਹੋਈ ਹੈ। ਕੱਲ੍ਹ ਅੰਮ੍ਰਿਤਪਾਲ ਦੇ ਪਿਤਾ ਜੀ ਉਨਾਂ ਨਾਲ ਮੁਲਾਕਾਤ ਕਰਨਗੇ, ਜਿਸ ਮਗਰੋਂ ਇਸ ਗੱਲ ਬਾਰੇ ਪਤਾ ਲੱਗ ਸਕੇਗਾ।