ਦੱਖਣੀ ਇੰਡੀਆਨਾ ਸ਼ਹਿਰ ਇਵਾਨਸਵਿਲੇ ਵਿੱਚ ਬੁੱਧਵਾਰ ਨੂੰ ਇੱਕ ਘਰ ਵਿੱਚ ਧਮਾਕਾ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਅਲਕੋਹਲ, ਤੰਬਾਕੂ, ਹਥਿਆਰ ਅਤੇ ਵਿਸਫੋਟਕ ਬਿਊਰੋ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਵੈਂਡਰਬਰਗ ਕਾਉਂਟੀ ਦੇ ਚੀਫ ਡਿਪਟੀ ਕੋਰੋਨਰ ਡੇਵ ਐਨਸਨ ਨੇ ਕਿਹਾ ਕਿ ਮਾਰੇ ਗਏ ਲੋਕਾਂ ਦੀ ਪਛਾਣ ਉਦੋਂ ਤੱਕ ਪ੍ਰਗਟ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਨਹੀਂ ਕੀਤਾ ਜਾਂਦਾ। ਇੱਕ ‘ਕੋਰੋਨਰ’ ਇੱਕ ਸਰਕਾਰੀ ਜਾਂ ਨਿਆਂਇਕ ਅਧਿਕਾਰੀ ਹੁੰਦਾ ਹੈ ਜਿਸ ਕੋਲ ਮੌਤ ਦੇ ਕੇਸ ਦੀ ਜਾਂਚ ਕਰਨ ਜਾਂ ਮ੍ਰਿਤਕ ਦੀ ਪਛਾਣ ਦੀ ਪੁਸ਼ਟੀ ਕਰਨ ਦਾ ਅਧਿਕਾਰ ਹੁੰਦਾ ਹੈ।
ਇਵਾਨਸਵਿਲੇ ਫਾਇਰ ਡਿਪਾਰਟਮੈਂਟ ਦੇ ਮੁਖੀ ਮਾਈਕ ਕੋਨਲੀ ਨੇ ਕਿਹਾ ਕਿ ਦੁਪਹਿਰ 1 ਵਜੇ ਦੇ ਕਰੀਬ ਅੱਗ ਲੱਗਣ ਕਾਰਨ ਕੁੱਲ 39 ਘਰ ਨੁਕਸਾਨੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਇੰਡੀਆਨਾ ਸ਼ਹਿਰ ਇਵਾਨਸਵਿਲੇ ‘ਚ ਬੁੱਧਵਾਰ ਨੂੰ ਹੋਏ ਧਮਾਕੇ ‘ਚ ਘੱਟੋ-ਘੱਟ ਤਿੰਨ ਲੋਕ ਜ਼ਖਮੀ ਹੋ ਗਏ ਅਤੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ। ਪੰਜ ਸਾਲਾਂ ਵਿੱਚ ਇਲਾਕੇ ਵਿੱਚ ਕਿਸੇ ਘਰ ਵਿੱਚ ਧਮਾਕੇ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ 27 ਜੂਨ 2017 ਨੂੰ ਹੋਏ ਧਮਾਕੇ ‘ਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਤਿੰਨ ਹੋਰ ਜ਼ਖਮੀ ਹੋ ਗਏ ਸਨ।