Nation Post

Amarnath Yatra: ਖਰਾਬ ਮੌਸਮ ਕਾਰਨ ਯਾਤਰੀਆਂ ਦਾ ਹੋਇਆ ਬੁਰਾ ਹਾਲ, ਰੋਕੇ ਗਏ ਸ਼ਰਧਾਲੂਆਂ ਦੇ ਜੱਥੇ

ਸ਼੍ਰੀਨਗਰ: ਕਸ਼ਮੀਰ ਘਾਟੀ ‘ਚ ਬਾਰਸ਼ ਤੋਂ ਬਾਅਦ ਖਰਾਬ ਮੌਸਮ ਕਾਰਨ ਅਮਰਨਾਥ ਯਾਤਰਾ ਵੀਰਵਾਰ ਨੂੰ ਦੋਹਾਂ ਰੂਟਾਂ ‘ਤੇ ਰੋਕ ਦਿੱਤੀ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਯਾਤਰਾ ਨੂੰ ਪਹਿਲਗਾਮ ਅਤੇ ਬਾਲਟਾਲ ਮਾਰਗਾਂ ਤੋਂ ਸਵੇਰੇ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਕਿਸੇ ਵੀ ਸ਼ਰਧਾਲੂ ਨੂੰ ਪਵਿੱਤਰ ਗੁਫਾ ਮੰਦਰ ਵੱਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਅਧਿਕਾਰੀਆਂ ਨੇ ਦੱਸਿਆ ਕਿ ਮੌਸਮ ‘ਚ ਸੁਧਾਰ ਹੋਣ ‘ਤੇ ਯਾਤਰਾ ਮੁੜ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ, ਅਮਰਨਾਥ ਗੁਫਾ ਨੇੜੇ 8 ਜੁਲਾਈ ਨੂੰ ਬੱਦਲ ਫਟਣ ਤੇ ਆਏ ਹੜ੍ਹਾਂ ਕਾਰਨ ਯਾਤਰਾ ਐਤਵਾਰ ਨੂੰ ਮੁਅੱਤਲ ਕੀਤੀ ਗਈ ਸੀ ਅਤੇ ਸੋਮਵਾਰ ਨੂੰ ਮੁੜ ਸ਼ੁਰੂ ਕੀਤੀ ਗਈ ਸੀ। ਇਸ ਹਾਦਸੇ ‘ਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ।

Exit mobile version