Nation Post

Alia Ranbir Wedding: ਇੱਕ ਦੂਜੇ ਦੇ ਹੋਏ ਰਣਬੀਰ-ਆਲੀਆ, ਸੰਪੂਰਨ ਹੋਇਆ ਵਿਆਹ

Alia Ranbir

Alia Ranbir Wedding: ਰਣਬੀਰ ਕਪੂਰ (Ranbir Kapoor) ਅਤੇ ਆਲੀਆ ਭੱਟ (Alia Bhatt) ਅੱਜ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਫੈਨਜ਼ ਨੂੰ ਆਖਿਰਕਾਰ ਇਸ ਜੋੜੀ ਨੇ ਖਾਸ ਤੋਹਫ਼ਾ ਦੇ ਹੀ ਦਿੱਤਾ। ਫਿਲਹਾਲ ਇਸ ਖੂਬਸੂਰਤ ਜੋੜੀ ਦੇ ਵਿਆਹ ਦੀ ਕੋਈ ਤਸਵੀਰ ਸਾਹਮਣੇ ਨਹੀਂ ਆਈ ਹੈ। ਹੁਣ ਪ੍ਰਸ਼ੰਸ਼ਕ ਉਨ੍ਹਾਂ ਦੇ ਵਿਆਹ ਦੀ ਤਸਵੀਰ ਦੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਰਣਬੀਰ ਕਪੂਰ ਦੇ ਘਰ ‘ਵਾਸਤੂ’ ‘ਚ ਦੋਵਾਂ ਦਾ ਵਿਆਹ ਹੋਇਆ।

ਜਾਣਕਾਰੀ ਮੁਤਾਬਕ ਆਲੀਆ ਅਤੇ ਰਣਬੀਰ ਦੇ ਵਿਆਹ ਵਿੱਚ ਚਾਰ ਪੰਡਿਤ ਆਏ ਸਨ। ਜਿਨ੍ਹਾਂ ਨੇ ਇਹ ਵਿਆਹ ਕਰਵਾਇਆ। ਉਨ੍ਹਾਂ ਦੇ ਵਿਆਹ ਤੋਂ ਦੇ ਦੌਰਿਆਂ ਤੋਂ ਪਹਿਲਾਂ ਗਾਇਤਰੀ ਮੰਤਰ ਦਾ ਜਾਪ ਕੀਤਾ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਰਨ ਜੌਹਰ ਨੇ ਆਲੀਆ ਅਤੇ ਰਣਬੀਰ ਵਿਚਕਾਰ ਵਿਆਹ ਦੀ ਗੰਢ ਨੂੰ ਬੰਨਿਆ।

ਰਣਬੀਰ ਕਪੂਰ ਅਤੇ ਆਲੀਆ ਦੇ ਵਿਆਹ ‘ਚ ਬਾਲੀਵੁੱਡ ਸਿਤਾਰਿਆਂ ਦੇ ਨਾਲ-ਨਾਲ ਕਈ ਹੋਰ ਵੱਡੀਆ ਹਸਤਿਆਂ ਵੀ ਪਹੁੰਚੀਆਂ। ਦੱਸ ਦੇਈਏ ਕਿ ਇਸ ਵਿਆਹ ਵਿੱਚ ਆਕਾਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਸ਼ਲੋਕਾ ਵੀ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਰਣਬੀਰ ਨੇ ਆਕਾਸ਼ ਨੂੰ ਆਪਣੇ ਵਿਆਹ ‘ਚ ਨਿੱਜੀ ਤੌਰ ‘ਤੇ ਬੁਲਾਇਆ ਸੀ। ਹਾਲਾਂਕਿ ਆਕਾਸ਼ ਅੰਬਾਨੀ ਨੇ ਇਸ ਵਿਆਹ ਵਿੱਚ ਸ਼ਾਮਲ ਹੋਣ ਲਈ ਆਪਣੀ ਯੋਜਨਾ ਰੱਦ ਕਰ ਦਿੱਤੀ। ਦਰਅਸਲ, ਅੱਜ ਦੇ ਦਿਨ ਹੀ ਆਕਾਸ਼ ਨੇ ਵਿਦੇਸ਼ ਜਾਣਾ ਸੀ ਪਰ ਉਨ੍ਹਾਂ ਨੇ ਆਪਣੇ ਦੋਸਤ ਰਣਬੀਰ ਕਪੂਰ ਦੇ ਵਿਆਹ ਕਾਰਨ ਆਪਣਾ ਪਲਾਨ ਰੱਦ ਕਰ ਦਿੱਤਾ।

Exit mobile version