ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ (Neel Garg) ਨੇ ਬੀਟੀਆਈ ਥਰਮਲ ਪਲਾਂਟ ਨੂੰ ਬੰਦ ਕਰਨ ਲਈ ਪਿਛਲੀ ਕਾਂਗਰਸ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ‘ਆਪ’ ਨੇਤਾ ਨੇ ਟਵੀਟ ਕੀਤਾ ਕਿ ਬੀਟੀਆਈ ਥਰਮਲ ਪਲਾਂਟ ਦੇ ਨਵੀਨੀਕਰਨ ‘ਤੇ 715 ਕਰੋੜ ਰੁਪਏ ਖਰਚ ਕੀਤੇ ਗਏ ਸਨ, ਜੋ ਕਿ 2031 ਤੱਕ ਚੱਲਣਾ ਸੀ, ਤਾਂ ਪਿਛਲੀ ਕਾਂਗਰਸ ਸਰਕਾਰ ਨੇ 2019 ‘ਚ ਹੀ ਇਸ ਨੂੰ ਬੰਦ ਕਿਉਂ ਕਰ ਦਿੱਤਾ?ਕੁਝ ਤਾਂ ਗੜਬੜ ਹੈ।
Rs 715 Cr were spent to Renovate BTI Thermal plant ਜਿਸ ਦੀ ਮਿਆਦ 2031 ਤੱਕ ਸੀ ਕਿਉਂ ਪਿਛਲੀ ਕਾਂਗਰਸ ਸਰਕਾਰ ਨੇ 2019 ਵਿਚ ਹੀ ਬੰਦ ਕਰ ਦਿੱਤਾ? ਕੁਝ ਤਾਂ ਗੜਬੜ ਹੈ। CM @BhagwantMann ਜੀ ਨੇ ਠੀਕ ਕਿਹਾ ਹੈ ਕਿ ਪੰਜਾਬ ਸਿਰ ਕਰਜ਼ਾ ਤਿੱਨ ਲੱਖ ਕਰੋੜ ਚੜ੍ਹ ਗਿਆ, ਲੱਗਿਆ ਕਿਤੇ ਦਿਸਦਾ ਨਹੀਂ @ArvindKejriwal @News18Punjab
— Neel Garg (@GargNeel) April 27, 2022
ਉਨ੍ਹਾਂ ਚੁਟਕੀ ਲੈਂਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਹੀ ਕਹਿੰਦੇ ਹਨ ਕਿ ਪੰਜਾਬ ਸਿਰ 3 ਲੱਖ ਕਰੋੜ ਦਾ ਕਰਜ਼ਾ ਚੜ੍ਹ ਗਿਆ ਹੈ ਅਤੇ ਇਸ ਦਾ ਕਿਤੇ ਵੀ ਪਤਾ ਨਹੀਂ ਲੱਗ ਰਿਹਾ।