ਅਲਵਰ (ਸਾਹਿਬ)- ਦਿੱਲੀ-ਮੁੰਬਈ ਐਕਸਪ੍ਰੈਸ ਵੇਅ ‘ਤੇ ਇੱਕ ਵਾਰ ਫਿਰ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਇੱਕ ਇਨੋਵਾ ਕਾਰ ਬੇਕਾਬੂ ਹੋ ਕੇ ਐਕਸਪ੍ਰੈਸ ਵੇਅ ਦੇ ਇੱਕ ਪੁਲ ਨਾਲ ਟਕਰਾ ਗਈ।ਇਸ ਹਾਦਸੇ ਵਿੱਚ ਇੱਕ ਨਾਮੀ ਕੰਸਟਰਕਸ਼ਨ ਕੰਪਨੀ ਦੇ ਐਮਡੀ ਅਤੇ ਕੰਪਨੀ ਦੇ ਡੀਜੀਐਮ ਦੀ ਮੌਤ ਹੋ ਗਈ। ਜਦਕਿ ਡਰਾਈਵਰ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਹੈ।ਤਿੰਨੇ ਲੋਕ ਜੈਪੁਰ ਤੋਂ ਦਿੱਲੀ ਜਾ ਰਹੇ ਸਨ।ਇਸ ਦੌਰਾਨ ਅਚਾਨਕ ਗੱਡੀ ਆਪਣਾ ਸੰਤੁਲਨ ਗੁਆ ਬੈਠੀ ਅਤੇ ਪਲਾਂਟੇਸ਼ਨ ਖੇਤਰ ‘ਚ ਜਾ ਡਿੱਗੀ।ਇਹ ਹਾਦਸਾ ਸਾਬਕਾ ਸੰਸਦ ਮੈਂਬਰ ਮਾਨਵੇਂਦਰ ਸਿੰਘ ਦੇ ਹਾਦਸੇ ਵਾਂਗ ਹੀ ਵਾਪਰਿਆ।
- ਸੋਮਵਾਰ ਸਵੇਰੇ ਦਿੱਲੀ-ਮੁੰਬਈ ਐਕਸਪ੍ਰੈਸ ਵੇਅ ‘ਤੇ ਪੁਲ ਨੰਬਰ 118 ਠੇਕਰਾ ਕਾ ਬਾਸ ਨੇੜੇ ਜੈਪੁਰ ਤੋਂ ਦਿੱਲੀ ਜਾ ਰਹੀ ਇਨੋਵਾ ਕਾਰ ਦਾ ਡਰਾਈਵਰ ਬੇਕਾਬੂ ਹੋ ਗਿਆ। ਇਸ ਦੌਰਾਨ ਗੱਡੀ ਬੇਕਾਬੂ ਹੋ ਕੇ ਐਕਸਪ੍ਰੈਸ ਵੇਅ ਦੇ ਪਲਾਂਟੇਸ਼ਨ ਏਰੀਏ ਵਿੱਚ ਜਾ ਵੜੀ ਅਤੇ ਇੱਕ ਪੁਲੀ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਅਜੈ ਅਰੋੜਾ ਪੁੱਤਰ ਗਿਰਧਾਰੀ ਵਾਸੀ ਗੌਰਵ ਟਾਵਰ ਵੈਸ਼ਾਲੀ ਨਗਰ ਜੈਪੁਰ ਅਤੇ ਰਾਜਿੰਦਰ ਸਿੰਘ ਪੁੱਤਰ ਭੀਮ ਸਿੰਘ ਵਾਸੀ ਦੋਹਾਲੀ ਰੇਂਜ ਥਾਣਾ ਲਾਲਕੂਆਂ ਨੈਨੀਤਾਲ ਉੱਤਰਾਖੰਡ ਦੀ ਮੌਤ ਹੋ ਗਈ।