ਮੁੰਬਈ (ਸਾਹਿਬ) : ਮਹਾਰਾਸ਼ਟਰ ਦੇ ਸਾਂਗਲੀ ਜ਼ਿਲੇ ‘ਚ ਮੁੰਬਈ ਪੁਲਸ ਨੇ ਡਰੱਗ ਬਣਾਉਣ ਵਾਲੀ ਇਕਾਈ ਦਾ ਪਰਦਾਫਾਸ਼ ਕੀਤਾ ਜਿੱਥੋਂ 100 ਕਿਲੋਗ੍ਰਾਮ ਮੈਫੇਡ੍ਰੋਨ, ਇਕ ਸਿੰਥੈਟਿਕ ਉਤੇਜਕ ਡਰੱਗ, ਜਿਸ ਦੀ ਕੀਮਤ 150 ਕਰੋੜ ਰੁਪਏ ਹੈ, ਜ਼ਬਤ ਕੀਤੀ ਗਈ। ਇਹ ਘਟਨਾ ਐਤਵਾਰ ਸ਼ਾਮ ਨੂੰ ਪਿੰਡ ਇਰਾਲੀ ‘ਚ ਸਾਹਮਣੇ ਆਈ, ਜਦੋਂ ਅਪਰਾਧ ਸ਼ਾਖਾ ਦੇ ਜਾਸੂਸਾਂ ਨੇ ਖਾਸ ਸੂਚਨਾ ਦੇ ਆਧਾਰ ‘ਤੇ ਛਾਪੇਮਾਰੀ ਕੀਤੀ।
- ਇਸ ਛਾਪੇਮਾਰੀ ‘ਚ ਪੁਲਿਸ ਨੇ ਇਕ ਫਾਰਮ ‘ਤੇ ਸਥਿਤ ਡਰੱਗ ਬਣਾਉਣ ਵਾਲੀ ਇਕਾਈ ਤੋਂ 100 ਕਿਲੋ ਤੋਂ ਵੱਧ ਮੈਫੇਡ੍ਰੋਨ ਬਰਾਮਦ ਕੀਤਾ ਹੈ। ਸੜਕਾਂ ‘ਤੇ ‘ਮੀਓ’ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਨਸ਼ਾ ਨੌਜਵਾਨਾਂ ‘ਚ ਖਾਸਾ ਮਸ਼ਹੂਰ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਛਾਪੇਮਾਰੀ ਨੂੰ ਅੰਜਾਮ ਦੇਣ ਲਈ ਅਪਰਾਧ ਸ਼ਾਖਾ ਦੀ ਟੀਮ ਨੇ ਕਾਫੀ ਮਿਹਨਤ ਕੀਤੀ। ਇਸ ਡਰੱਗ ਮੈਨੂਫੈਕਚਰਿੰਗ ਯੂਨਿਟ ਦੀ ਖੋਜ ਨੇ ਨਾ ਸਿਰਫ ਨਸ਼ੀਲੇ ਪਦਾਰਥਾਂ ਦੇ ਇਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਸਗੋਂ ਇਹ ਵੀ ਖੁਲਾਸਾ ਕੀਤਾ ਹੈ ਕਿ ਇੰਨੀ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਕਿਵੇਂ ਚੁੱਪ-ਚਾਪ ਤਿਆਰ ਕੀਤੇ ਜਾ ਰਹੇ ਸਨ।
- ਮੁੰਬਈ ਪੁਲਿਸ ਦਾ ਕਹਿਣਾ ਹੈ ਕਿ ਇਹ ਬਰਾਮਦਗੀ ਉਨ੍ਹਾਂ ਦੀ ਨਸ਼ਿਆਂ ਵਿਰੁੱਧ ਲੜਾਈ ਵਿੱਚ ਇੱਕ ਮਹੱਤਵਪੂਰਨ ਜਿੱਤ ਹੈ। ਇਸ ਕਾਰਵਾਈ ਤੋਂ ਬਾਅਦ ਪੁਲਿਸ ਨੇ ਹੋਰ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਇਸ ਨੈੱਟਵਰਕ ਨਾਲ ਜੁੜੇ ਹੋਰ ਮੈਂਬਰਾਂ ਨੂੰ ਵੀ ਫੜਿਆ ਜਾ ਸਕੇ।