Monday, February 24, 2025
HomeCrimeA CISF jawan committed suicide at Delhi's Nangloi metro stationਦਿੱਲੀ ਦੇ ਨਾਂਗਲੋਈ ਮੈਟਰੋ ਸਟੇਸ਼ਨ 'ਤੇ CISF ਜਵਾਨ ਨੇ ਗੋਲੀ ਮਾਰ ਕੀਤੀ...

ਦਿੱਲੀ ਦੇ ਨਾਂਗਲੋਈ ਮੈਟਰੋ ਸਟੇਸ਼ਨ ‘ਤੇ CISF ਜਵਾਨ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ

 

ਨਵੀਂ ਦਿੱਲੀ (ਸਾਹਿਬ)— ਦਿੱਲੀ ਦੇ ਨਾਂਗਲੋਈ ਮੈਟਰੋ ਸਟੇਸ਼ਨ ‘ਤੇ ਤਾਇਨਾਤ ਸੀਆਈਐੱਸਐੱਫ ਦੇ ਜਵਾਨ ਨੇ ਖੁਦਕੁਸ਼ੀ ਕਰ ਲਈ। ਪੁਲਿਸ ਮੁਤਾਬਕ ਇਹ ਘਟਨਾ ਸਵੇਰੇ 7 ਵਜੇ ਦੇ ਕਰੀਬ ਵਾਪਰੀ। ਜਵਾਨ ਦਾ ਨਾਂ ਸ਼ਾਹਰੇ ਕਿਸ਼ੋਰ ਦੱਸਿਆ ਜਾ ਰਿਹਾ ਹੈ।

 

  1. ਮੀਡੀਆ ਰਿਪੋਰਟਾਂ ਮੁਤਾਬਕ ਨੰਗਲੋਈ ਮੈਟਰੋ ਥਾਣੇ ਨੂੰ 4 ਅਪ੍ਰੈਲ ਨੂੰ ਸਵੇਰੇ 7 ਵਜੇ ਕਾਂਸਟੇਬਲ ਸ਼ਾਹਰੇ ਕਿਸ਼ੋਰ ਦੀ ਖੁਦਕੁਸ਼ੀ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਨੰਗਲੋਈ ਮੈਟਰੋ ਪੁਲਸ ਮੌਕੇ ‘ਤੇ ਪਹੁੰਚੀ, ਜਿੱਥੇ ਐਕਸਰੇ ਸਕੈਨਰ ਮਸ਼ੀਨ ਦੇ ਕੋਲ ਉਸ ਦੀ ਲਾਸ਼ ਪਈ ਮਿਲੀ। ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਲਈ ਕ੍ਰਾਈਮ ਟੀਮ ਨੂੰ ਮੌਕੇ ‘ਤੇ ਬੁਲਾਇਆ ਗਿਆ ਅਤੇ ਉਸ ਦੇ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ।
  2. ਖਬਰਾਂ ਮੁਤਾਬਕ ਸ਼ਾਹਰੇ ਕਿਸ਼ੋਰ ਮਹਾਰਾਸ਼ਟਰ ਦਾ ਰਹਿਣ ਵਾਲਾ ਸੀ। ਉਹ ਆਪਣੇ ਪਰਿਵਾਰ ਨਾਲ ਨਰੇਲਾ ਦੇ ਸਰਕਾਰੀ ਕੁਆਰਟਰ ਵਿੱਚ ਰਹਿੰਦਾ ਸੀ। ਉਹ 2014 ਵਿੱਚ ਸੀਆਈਐਸਐਫ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਇਆ ਸੀ ਅਤੇ ਜਨਵਰੀ 2022 ਤੋਂ ਦਿੱਲੀ ਵਿੱਚ ਤਾਇਨਾਤ ਸੀ।
RELATED ARTICLES

LEAVE A REPLY

Please enter your comment!
Please enter your name here

Most Popular

Recent Comments