ਸ਼ਿਲਾਂਗ (ਸਾਹਿਬ) : ਮੇਘਾਲਿਆ ਦੇ ਦੱਖਣੀ ਗਾਰੋ ਪਹਾੜੀ ਜ਼ਿਲੇ ਦੇ ਇਕ ਜੰਗਲ ‘ਚੋਂ ਵੀਰਵਾਰ ਤੜਕੇ ਪੁਲਸ ਨੇ ਐਂਟੀ-ਏਅਰਕ੍ਰਾਫਟ ਗਨ ਲਈ ਵਰਤੇ ਜਾਂਦੇ ਗੋਲਾ ਬਾਰੂਦ ਦਾ ਵੱਡਾ ਭੰਡਾਰ ਜ਼ਬਤ ਕੀਤਾ ਹੈ।
- ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਚੋਕਪੋਟ ਥਾਣਾ ਖੇਤਰ ਦੇ ਚਿਬੋਗਰੇ ਪਿੰਡ ਨੇੜੇ ਸਥਿਤ ਜੰਗਲ ‘ਚੋਂ ਤੜਕੇ ਕਰੀਬ 3.30 ਵਜੇ ਚਾਰ ਡੱਬਿਆਂ ‘ਚ ਭਰੇ 340 ਰੌਂਦ ਬਾਰੂਦ ਬਰਾਮਦ ਕੀਤੇ। ਪੁਲੀਸ ਅਨੁਸਾਰ ਇਹ ਅਸਲਾ ਕਿਸੇ ਅਤਿਵਾਦੀ ਗਰੁੱਪ ਵੱਲੋਂ ਛੁਪਾ ਕੇ ਰੱਖਿਆ ਗਿਆ ਸੀ। ਪੁਲਿਸ ਨੇ ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ।
- ਘਟਨਾ ਬਾਰੇ ਪੁਲਿਸ ਸੁਪਰਡੈਂਟ ਨੇ ਕਿਹਾ, “ਸਾਡੀ ਟੀਮ ਨੇ ਬਹੁਤ ਹੀ ਸਟੀਕ ਅਤੇ ਸਮੇਂ ਸਿਰ ਕਾਰਵਾਈ ਕੀਤੀ ਹੈ। ਅਜਿਹੇ ਅਸਲੇ ਦੀ ਬਰਾਮਦਗੀ ਖੇਤਰ ਵਿੱਚ ਗੰਭੀਰ ਸੁਰੱਖਿਆ ਚਿੰਤਾਵਾਂ ਨੂੰ ਦਰਸਾਉਂਦੀ ਹੈ।”