ਜਾਣਕਾਰੀ ਦੇ ਅਨੁਸਾਰ ਦਾਸਤਾਨ-ਏ-ਕਾਬੁਲ’ ਦੇ ਮੁੱਖ ਐਕਟਰ ਸ਼ੀਜ਼ਾਨ ਖਾਨ ਨੂੰ ਦਸੰਬਰ 2022 ਵਿੱਚ ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਦੇ ਖੁਦਕੁਸ਼ੀ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਸਮੇ ਤੋਂ ਸ਼ੀਜ਼ਾਨ ਖਾਨ ਜੇਲ੍ਹ ਵਿੱਚ ਹੀ ਸੀ। ਹੁਣ ਤਿੰਨ ਮਹੀਨਿਆਂ ਬਾਅਦ ਸ਼ੀਜ਼ਾਨ ਖਾਨ ਨੂੰ ਰਾਹਤ ਮਿਲੀ। ਸਾਰੀਆਂ ਜ਼ਮਾਨਤ ਪਟੀਸ਼ਨਾਂ ਰੱਦ ਹੋਣ ਤੋਂ ਬਾਅਦ ਹੁਣ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਹੈ।
ਹੁਣ ਸ਼ੀਜ਼ਾਨ ਖਾਨ ਨੂੰ 4 ਮਾਰਚ 2023 ਨੂੰ ਮੁੰਬਈ ਦੀ ਅਦਾਲਤ ਤੋਂ ਰਿਹਾਈ ਮਿਲ ਗਈ ਹੈ । ਸ਼ੀਜ਼ਾਨ ਨੂੰ 1 ਲੱਖ ਰੁਪਏ ਦੇ ਮੁਚੱਲਕੇ ‘ਤੇ ਰਿਹਾਅ ਕਰ ਦਿੱਤਾ ਗਿਆ ਸੀ। ਸ਼ੀਜ਼ਾਨ ਖਾਨ ਦੀ ਜ਼ਮਾਨਤ ਪਟੀਸ਼ਨ ਲੰਬੇ ਸਮੇਂ ਤੋਂ ਰੱਦ ਹੋ ਰਹੀ ਸੀ। ਉਨ੍ਹਾਂ ਦੇ ਪਰਿਵਾਰ ਤੋਂ ਲੈ ਕੇ ਵਕੀਲ ਤੱਕ ਸਭ ਉਸ ਨੂੰ ਬਚਾਉਣ ਵਿੱਚ ਲੱਗੇ ਹੋਏ ਸਨ। ਫ਼ਿਹਲਾਲ ਹੁਣ ਉਸ ਦਾ ਪਰਿਵਾਰ ਅਤੇ ਪ੍ਰਸ਼ੰਸਕ ਸ਼ੀਜਨ ਖਾਨ ਨੂੰ ਜੇਲ੍ਹ ਤੋਂ ਬਾਹਰ ਦੇਖ ਕੇ ਚੰਗਾ ਮਹਿਸੂਸ ਕਰ ਰਹੇ ਹਨ।
ਸ਼ੀਜ਼ਾਨ ਖਾਨ ਨੂੰ ਤੁਨੀਸ਼ਾ ਸ਼ਰਮਾ ਆਤਮ ਹੱਤਿਆ ਕੇਸ ‘ਚ ਹਿਰਾਸਤ ਵਿੱਚ ਲਿਆ ਗਿਆ ਸੀ। ਉਸ ‘ਤੇ ਤੁਨੀਸ਼ਾ ਸ਼ਰਮਾ ਨੂੰ ਆਤਮ ਹੱਤਿਆ ਲਈ ਉਕਸਾਉਣ ਦਾ ਇਲਜਾਮ ਲੱਗਾ ਸੀ। ਤੁਨੀਸ਼ਾ ਸ਼ਰਮਾ ਨੇ 21 ਸਾਲ ਦੀ ਉਮਰ ‘ਚ 24 ਦਸੰਬਰ 2022 ਨੂੰ ‘ਅਲੀ ਬਾਬਾ’ ਦਾਸਤਾਨ-ਏ-ਕਾਬੁਲ ਦੇ ਸੈੱਟ ‘ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਉਸ ਦਾ ਸ਼ੱਕ ਸ਼ੀਜ਼ਾਨ ਖਾਨ ‘ਤੇ ਕੀਤਾ ਗਿਆ ਸੀ ਕਿਉਂਕਿ ਅਦਾਕਾਰਾ ਨੇ ਠੀਕ ਮਰਨ ਤੋਂ ਪਹਿਲਾਂ ਸ਼ੀਜਾਨ ਖਾਨ ਨਾਲ ਗੱਲ ਕੀਤੀ ਹੋਈ ਸੀ। ਇਹ ਮਾਮਲਾ ਕਾਫੀ ਗਰਮ ਹੋ ਗਿਆ ਸੀ।
ਸ਼ੀਜ਼ਾਨ ਅਤੇ ਤੁਨੀਸ਼ਾ ‘ਅਲੀ ਬਾਬਾ’ ਦਾਸਤਾਨ-ਏ-ਕਾਬੁਲ’ ਦੇ ਮੁੱਖ ਅਦਾਕਾਰ ਸੀ । ਇਨ੍ਹਾਂ ਦੋਹਾਂ ਦੀ ਪਹਿਲੀ ਮੁਲਾਕਾਤ ਇਸ ਸ਼ੋਅ ਦੇ ਸੈੱਟ ‘ਤੇ ਹੀ ਹੋਈ ਸੀ। ਇਸ ਸ਼ੋਅ ਦੀ ਸ਼ੂਟਿੰਗ ਦੇ ਦੌਰਾਨ ਹੀ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਸੀ। ਕੁਝ ਸਮੇ ਤੱਕ ਦੋਵਾਂ ਨੇ ਡੇਟ ਕਰਨ ਤੋਂ ਬਾਅਦ ਸ਼ੀਜ਼ਾਨ ਖਾਨ ਨੇ ਦਸੰਬਰ ‘ਚ ਤੁਨੀਸ਼ਾ ਸ਼ਰਮਾ ਨਾਲ ਬ੍ਰੇਕਅੱਪ ਕਰ ਲਿਆ ਸੀ। ਤੁਨੀਸ਼ਾ ਦੀ ਮਾਂ ਨੇ ਖੁਲਾਸਾ ਕੀਤਾ ਹੈ ਕਿ ਸ਼ੀਜ਼ਾਨ ਖਾਨ ਨੇ ਅਦਾਕਾਰਾ ਨਾਲ ਧੋਖਾ ਕੀਤਾ ਸੀ। ਜਦੋਂ ਤੁਨੀਸ਼ਾ ਨੂੰ ਸ਼ੀਜ਼ਾਨ ਬਾਰੇ ਪਤਾ ਲੱਗਾ ਤਾਂ ਉਸ ਨੇ ਬ੍ਰੇਕਅੱਪ ਕਰ ਲਿਆ ਸੀ।
ਅਦਾਕਾਰਾ ਦੀ ਮਾਂ ਨੇ ਅੱਗੇ ਦੱਸਿਆ ਕਿ ਤੁਨੀਸ਼ਾ ਡਿਪ੍ਰੈਸ਼ਨ ਦੀ ਸ਼ਿਕਾਰ ਹੋ ਗਈ ਸੀ ਅਤੇ ਕਈ ਵਾਰ ਉਸ ਨੂੰ ਪੈਨਿਕ ਅਟੈਕ ਵੀ ਆ ਗਏ ਸੀ। ਸੂਤਰਾਂ ਦੇ ਅਨਮੁਸਰ ਤੁਨੀਸ਼ਾ ਨੂੰ 2018 ਤੋਂ ਹੀ ਡਿਪਰੈਸ਼ਨ ਦੀ ਸ਼ਿਕਾਇਤ ਸੀ। ਤੁਨੀਸ਼ਾ ਦੀ ਮਾਂ ‘ਤੇ ਵੀ ਉਸ ਨੂੰ ਨਜ਼ਰਅੰਦਾਜ਼ ਕਰਨ ਦਾ ਇਲਜਾਮ ਲਗਾਇਆ ਗਿਆ ਸੀ।