ਜਿਮ ‘ਚ ਪੁਸ਼ ਅਪ ਕਰਦੇ ਸਮੇਂ ਹੋਈ ਇੱਕ ਨੌਜਵਾਨ ਦੀ ਮੌਤ । ਵੀਰਵਾਰ ਨੂੰ ਤੇਲੰਗਾਨਾ ਦੇ ਬੋਇਨਪੱਲੀ ਵਿੱਚ ਇੱਕ ਪੁਲਿਸ ਕਾਂਸਟੇਬਲ ਜਿਮ ਵਿੱਚ ਵਰਕਆਊਟ ਕਰਦੇ ਸਮੇਂ ਡਿੱਗ ਗਏ ਅਤੇ ਤੁਰੰਤ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਦਾ ਨਾਂ ਵਿਸ਼ਾਲ ਦੱਸਿਆ ਜਾ ਰਿਹਾ ਹੈ ਅਤੇ ਉਸ ਦੀ ਉਮਰ ਸਿਰਫ਼ 24 ਸਾਲ ਹੈ |
ਖ਼ਬਰਾਂ ਦੇ ਅਨੁਸਾਰ ਵਿਸ਼ਾਲ ਇੱਕ ਪੁਲਿਸ ਕਾਂਸਟੇਬਲ ਸੀ। ਉਹ ਆਸਿਫ ਨਗਰ ਥਾਣੇ ਵਿੱਚ ਕੰਮ ਕਰਦਾ ਸੀ। ਉਹ ਦੇਖਣ ਲਈ ਬਹੁਤ ਫਿੱਟ ਸੀ |ਵਿਸ਼ਾਲ ਜਿੰਮ ਵਿੱਚ ਕਸਰਤ ਕਰ ਰਿਹਾ ਸੀ । ਤਸਵੀਰ ਚ ਉਸ ਨੂੰ ਜ਼ਮੀਨ ‘ਤੇ ਬੈਠੇ ਦੇਖ ਸਕਦੇ ਹੈ। ਕੁਝ ਸਮੇਂ ਬਾਅਦ ਉਹ ਵਰਕਆਊਟ ਕਰਨਾ ਸ਼ੁਰੂ ਕਰ ਦਿੰਦੇ ਹਨ। ਵਿਸ਼ਾਲ ‘ਪੁਸ਼-ਅੱਪ’ ਕਰਦਾ ਹੋਇਆ ਉੱਠਦਾ ਹੈ ਅਤੇ ਇਕ ਮਸ਼ੀਨ ਅੱਗੇ ਆਉਂਦਾ ਹੈ। ਉਹ ਥੋੜ੍ਹੀ ਦੇਰ ਬਾਅਦ ਬੇਹੋਸ਼ ਹੋ ਜਾਂਦਾ ਹੈ ਅਤੇ ਨੇੜੇ ਖੜ੍ਹੇ ਲੋਕ ਉਨ੍ਹਾਂ ਨੂੰ ਚੁੱਕ ਲੈਂਦੇ ਹਨ |
ਵਿਸ਼ਾਲ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਤੇ ਜਿੱਥੇ ਉਸ ਨੂੰ ਮ੍ਰਿਤ ਘੋਸ਼ਿਤ ਕੀਤਾ ਗਿਆ ਹੈ । ਖ਼ਬਰ ਦੇ ਅਨੁਸਾਰ ਵਿਸ਼ਾਲ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ |
ਇਸ ਘਟਨਾ ਤੋਂ ਬਾਅਦ ਹਸਪਤਾਲ ਦੇ ਡਾਕਟਰ ਨੇ ਦੱਸਿਆ ਹੈ ਕਿ ਵਰਕਆਊਟ ‘ਤੇ ਜਾਣ ਤੋਂ ਪਹਿਲਾਂ ਲੋਕਾਂ ਨੂੰ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ। ਡਾਕਟਰ ਨੇ ਅੱਗੇ ਕਿਹਾ,“ਅੱਜ ਕੱਲ੍ਹ ਹਰ ਕੋਈ ਜਿੰਮ ਜਾ ਰਿਹਾ ਹੈ। ਪਰ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਕਸਰਤ ਨਹੀਂ ਕਰਨੀ ਚਾਹੀਦੀ |