ਅਕਸ਼ੈ ਕੁਮਾਰ ਨੇ ਆਪਣੀ ਆਉਣ ਵਾਲੀ ਫਿਲਮ ‘ਸੈਲਫੀ’ ਦੇ ਪ੍ਰਮੋਸ਼ਨ ਦੌਰਾਨ ਇਕ ਇੰਟਰਵਿਊ ‘ਚ ਆਪਣੀ ਨਾਗਰਿਕਤਾ ਬਾਰੇ ਗੱਲ ਕੀਤੀ ਸੀ। ਅਕਸ਼ੈ ਕੁਮਾਰ ਦਾ ਕਹਿਣਾ ਹੈ ਕਿ ਭਾਰਤ ਹੀ ਉਸ ਲਈ ਸਭ ਕੁਝ ਹੈ ਅਤੇ ਉਹ ਪਾਸਪੋਰਟ ਬਦਲਣ ਲਈ ਪਹਿਲਾਂ ਹੀ ਅਰਜ਼ੀ ਦੇ ਚੁੱਕੇ ਹਨ। ਇਸ ਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਜਦੋਂ ਲੋਕ ਉਸ ਦੀ ਕੈਨੇਡੀਅਨ ਨਾਗਰਿਕਤਾ ਦਾ ਕਾਰਨ ਜਾਣੇ ਬਿਨਾਂ ਕੁਝ ਕਹਿੰਦੇ ਹਨ ਤਾਂ ਬਹੁਤ ਬੁਰਾ ਮਹਿਸੂਸ ਹੁੰਦਾ ਹੈ।
ਅਕਸ਼ੇ ਕੁਮਾਰ ਨੇ ਕਿਹਾ ਕਿ ‘ਮੈਂ ਜੋ ਵੀ ਕਮਾਇਆ ਹੈ, ਜੋ ਕੁਝ ਵੀ ਮੈਨੂੰ ਮਿਲਿਆ ਹੈ, ਮੈਨੂੰ ਇੱਥੋਂ ਹੀ ਮਿਲਿਆ ਹੈ ਅਤੇ ਮੈਂ ਖੁਸ਼ ਨਸੀਬ ਹਾਂ ਕਿ ਮੈਨੂੰ ਵਾਪਸ ਕਰਨ ਦਾ ਮੌਕਾ ਮਿਲ ਰਿਹਾ ਹੈ। 1990 ਦੇ ਸਮੇ ਵਿੱਚ ਅਕਸ਼ੇ ਕੁਮਾਰ ਦੀਆਂ 15 ਤੋਂ ਵੱਧ ਫ਼ਿਲਮਾਂ ਫਲਾਪ ਹੋ ਗਈਆਂ ਸੀ । ਇਸ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਫਿਲਮਾਂ ਦੇ ਬਾਕਸ ਆਫਿਸ ‘ਤੇ ਖਰਾਬ ਪ੍ਰਦਰਸ਼ਨ ਨੇ ਮੈਨੂੰ ਕੈਨੇਡਾ ਦੀ ਨਾਗਰਿਕਤਾ ਲਈ ਅਪਲਾਈ ਕਰਨ ਲਈ ਪ੍ਰੇਰਿਆ।
ਅਕਸ਼ੇ ਕਹਿੰਦੇ ਹਨ, ‘ਮੈਂ ਸੋਚਿਆ ਕਿ ਮੇਰੀਆਂ ਫਿਲਮਾਂ ਨਹੀਂ ਚੱਲ ਰਹੀਆਂ ਅਤੇ ਮੈਨੂੰ ਕੰਮ ਕਰਨਾ ਪਵੇਗਾ। ਮੈਂ ਉੱਥੇ ਕੰਮ ਲਈ ਗਿਆ ਸੀ। ਮੇਰਾ ਦੋਸਤ ਕੈਨੇਡਾ ਵਿੱਚ ਸੀ ਅਤੇ ਉਸਨੇ ਕਿਹਾ ਕਿ ਇੱਥੇ ਆ ਜਾਓ। ਮੈਂ ਅਪਲਾਈ ਕੀਤਾ ਅਤੇ ਮੈਂ ਚਲਾ ਗਿਆ।
ਅਕਸ਼ੇ ਨੇ ਅੱਗੇ ਦੱਸਿਆ ਕਿ,’ਮੇਰੀਆਂ ਸਿਰਫ਼ ਦੋ ਫ਼ਿਲਮਾਂ ਹੀ ਰਿਲੀਜ਼ ਹੋਣ ਲਈ ਰਹਿੰਦੀਆਂ ਸੀ ਅਤੇ ਇਹ ਕਿਸਮਤ ਦੀ ਗੱਲ ਹੈ ਕਿ ਦੋਵੇਂ ਸੁਪਰਹਿੱਟ ਹੋ ਗਈਆਂ। ਮੇਰੇ ਦੋਸਤ ਨੇ ਕਿਹਾ ਵਾਪਸ ਜਾਓ, ਦੁਬਾਰਾ ਕੰਮ ਸ਼ੁਰੂ ਕਰੋ। ਮੈਨੂੰ ਕੁਝ ਹੋਰ ਫਿਲਮਾਂ ਮਿਲੀਆਂ ਅਤੇ ਹੋਰ ਕੰਮ ਮਿਲਦਾ ਰਿਹਾ। ਮੈਂ ਭੁੱਲ ਗਿਆ ਕਿ ਮੇਰੇ ਕੋਲ ਪਾਸਪੋਰਟ ਹੈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਇਹ ਪਾਸਪੋਰਟ ਬਦਲ ਲੈਣਾ ਚਾਹੀਦਾ ਹੈ, ਪਰ ਹੁਣ ਹਾਂ, ਮੈਂ ਆਪਣਾ ਪਾਸਪੋਰਟ ਬਦਲਣ ਲਈ ਅਰਜ਼ੀ ਦੇ ਦਿੱਤੀ ਹੈ।
ਅਕਸ਼ੇ ਆਪਣੀ ਕੈਨੇਡੀਅਨ ਨਾਗਰਿਕਤਾ ਕਾਰਨ ਹਮੇਸ਼ਾ ਲੋਕਾਂ ਦੀ ਚਰਚਾ ਦਾ ਵਿਸ਼ਾ ਰਹਿੰਦੇ ਹਨ। ਉਨ੍ਹਾਂ ਦੀ ਕੈਨੇਡੀਅਨ ਨਾਗਰਿਕਤਾ ਹਮੇਸ਼ਾ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਰਹੀ ਹੈ। ਅਕਸ਼ੈ ਨੇ ਤਿੰਨ ਸਾਲ ਪਹਿਲਾਂ ਆਪਣੇ ਪ੍ਰਸ਼ੰਸਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਜਲਦੀ ਹੀ ਭਾਰਤੀ ਪਾਸਪੋਰਟ ਲਈ ਅਪਲਾਈ ਕਰਨਗੇ।