Friday, November 15, 2024
HomeEntertainmentਐਕਟਰ 'ਨਵਾਜ਼ ਨੇ ਪੈਸੇ ਦੇ ਕੇ ਘਰ ਦੇ ਕੰਮ ਚ ਮਦਦ ਕਰਨ...

ਐਕਟਰ ‘ਨਵਾਜ਼ ਨੇ ਪੈਸੇ ਦੇ ਕੇ ਘਰ ਦੇ ਕੰਮ ਚ ਮਦਦ ਕਰਨ ਵਾਲੀ ਔਰਤ ਦਾ ਬਿਆਨ ਬਦਲਿਆ,ਭਰਾ ਨੇ ਨਵਾਜ਼ੂਦੀਨ ਸਿੱਦੀਕੀ ਨੂੰ ਕਿਹਾ ਕਿਸ-ਕਿਸ ਨੂੰ ਖਰੀਦੋਗੇ?

ਐਕਟਰ ਨਵਾਜ਼ੂਦੀਨ ਸਿੱਦੀਕੀ ਇਨ੍ਹੀਂ ਦਿਨੀਂ ਖੂਬ ਚਰਚਾ ‘ਚ ਹਨ। ਸਾਬਕਾ ਪਤਨੀ ਆਲੀਆ ਤੋਂ ਬਾਅਦ ਹੁਣ ਭਰਾ ਸ਼ਮਸ ਨਵਾਬ ਸਿੱਦੀਕੀ ਨੇ ਵੀ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ ਹੈ। ਹੁਣ ਨਵਾਜ਼ ਦੀ ਘਰ ਦੇ ਕੰਮ ਚ ਸਹਾਇਕ ਸਪਨਾ ਰੌਬਿਨ ਮਸੀਹ ਨੇ ਨਵਾਜ਼ ‘ਤੇ ਲਗਾਏ ਗਏ ਦੋਸ਼ਾਂ ਤੋਂ ਪਿੱਛੇ ਹਟ ਗਈ ਹੈ।

ਇਸ ‘ਤੇ ਨਵਾਜ਼ ਦੇ ਭਰਾ ਸ਼ਮਸ ਨਵਾਬ ਨੇ ਟਿੱਚਰ ਕਰਦੇ ਹੋਏ ਕਿਹਾ ਹੈ ਕਿ ਇਹ ਸਾਰਾ ਮਾਮਲਾ ਸਕ੍ਰਿਪਟਿਡ ਹੈ। ਉਸ ਦਾ ਕਹਿਣਾ ਹੈ ਕਿ ਨਵਾਜ਼ ਨੇ ਪੈਸੇ ਦੇ ਆਧਾਰ ‘ਤੇ ਸਪਨਾ ਦੇ ਬਿਆਨ ਬਦਲੇ ਹਨ।

ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਲਿਖਿਆ, ਇਹ ਸਕ੍ਰਿਪਟਿਡ ਹੈ, ਕਿਸ-ਕਿਸ ਨੂੰ ਖਰੀਦੇਗਾ? ਬੈਂਕ ਬੈਲੇਂਸ ਖਤਮ ਨਾ ਹੋ ਜਾਵੇ । ਹੁਣ ਤੁਹਾਡਾ ਕੰਮ ਵੀ ਘੱਟ ਗਿਆ ਹੈ ਅਤੇ ਰੁਕੀਆਂ ਫਿਲਮਾਂ ਕਾਰਨ ਫਿਲਮ ਇੰਡਸਟਰੀ ਚ 150 ਕਰੋੜ ਰੁਪਏ ਫਸ ਗਏ ਹਨ। ਇਹ ਠੀਕ ਹੈ, ਕਬਾੜ, ਡੱਲੇ ਅਤੇ ਬੱਕਰੀਆਂ ਵੇਚਣ ਵਾਲੇ ਹੀ ਉਸਨੂੰ ਨਰਕ ਵਿੱਚ ਲੈ ਕੇ ਜਾਣਗੇ।’

ਨਵਾਜ਼ੂਦੀਨ ਦੇ ਘਰ ਦੇ ਕੰਮ ਚ ਮਦਦ ਕਰਨ ਵਾਲੀ ਸਪਨਾ ਰੌਬਿਨ ਮਸੀਹ ਨੇ ਕੁਝ ਦਿਨ ਪਹਿਲਾਂ ਵੀਡੀਓ ਸ਼ੇਅਰ ਕਰਕੇ ਨਵਾਜ਼ ‘ਤੇ ਗੰਭੀਰ ਦੋਸ਼ ਲਗਾਏ ਸੀ। ਉਸ ਨੇ ਕਿਹਾ ਸੀ ਕਿ ਨਵਾਜ਼ ਉਸ ਨੂੰ ਦੁਬਈ ਦੇ ਘਰ ਇਕੱਲਾ ਛੱਡ ਗਿਆ ਸੀ ,ਇੱਥੋਂ ਤੱਕ ਕਿ ਉਸ ਕੋਲ ਖਾਣ-ਪੀਣ ਦਾ ਵੀ ਕੋਈ ਪ੍ਰਬੰਧ ਨਹੀਂ ਸੀ । ਹਾਲਾਂਕਿ ਹੁਣ ਉਹ ਆਪਣੇ ਬਿਆਨ ਤੋਂ ਪਿੱਛੇ ਹੋ ਗਈ ਹੈ।

Nawazuddin Siddiqui:हाउसहेल्प के बयान बदलते ही अभिनेता के भाई की नवाज को  खरी-खरी, कहा- कितनों को खरीदोगे - Nawazuddin Siddiqui Househelp Changed Her  Statement See Actor Brother Reaction ...

ਖ਼ਬਰਾਂ ਦੇ ਅਨੁਸਾਰ ਸਪਨਾ ਨੇ ਕਿਹਾ, ‘ਮੈਂ ਨਹੀਂ ਚਾਹੁੰਦੀ ਸੀ ਕਿ ਤੁਹਾਡੇ ਨਾਲ ਕੁਝ ਬੁਰਾ ਹੋਵੇ। ਮੈਂ ਸੋਸ਼ਲ ਮੀਡੀਆ ‘ਤੇ ਜੋ ਕਿਹਾ ਉਸ ਲਈ ਮੈਨੂੰ ਅਫਸੋਸ ਹੈ। ਮੈਂ ਤੁਹਾਡੇ ਵਿਰੁੱਧ ਕੋਈ ਕਾਰਵਾਈ ਨਹੀਂ ਕਰਨਾ ਚਾਉਂਦੀ। ਮੈਂ ਤੁਹਾਡੇ ਨਾਲ ਜੋ ਵੀ ਕੀਤਾ ਉਸ ਲਈ ਮੁਆਫੀ ਨਹੀਂ ਬਣ ਦੀ ਪਰ ਫਿਰ ਵੀ ਮੈਂ ਤੁਹਾਡੇ ਅੱਗੇ ਹੱਥ ਜੋੜ ਦੀ ਹਾਂ। ਸਪਨਾ ਨੇ ਨਵਾਜ਼ ਲਈ ਇਹ ਗੱਲਾਂ ਕਹੀਆਂ ਸੀ |

ਫਿਲਮ ‘ਬੋਲੇ ਚੂੜੀਆਂ’ ‘ਚ ਨਵਾਜ਼ੂਦੀਨ ਸਿੱਦੀਕੀ ਮੁੱਖ ਭੂਮਿਕਾ ‘ਚ ਸੀ। ਸ਼ਮਸ ਉਸ ਫਿਲਮ ਦਾ ਨਿਰਦੇਸ਼ਨ ਕਰ ਰਹੇ ਸੀ | ਖਬਰਾਂ ਦੇ ਅਨੁਸਾਰ ਫਿਲਮ ਦੀ ਮੇਕਿੰਗ ਦੌਰਾਨ ਦੋਵਾਂ ‘ਚ ਲੜਾਈ ਹੋ ਗਈ ਸੀ। ਨਵਾਜ਼ੂਦੀਨ ਨੇ ਫਿਲਮ ਬਾਰੇ ਬੁਰਾ ਬੋਲਦੇ ਹੋਏ ਫਿਲਮ ਨੂੰ ਪ੍ਰਮੋਟ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਤੋਂ ਬਾਅਦ ਦੋਹਾਂ ਦੇ ਰਿਸ਼ਤੇ ‘ਚ ਕੁੜੱਤਣ ਆ ਗਈ ਸੀ |

RELATED ARTICLES

LEAVE A REPLY

Please enter your comment!
Please enter your name here

Most Popular

Recent Comments